Panjabi Alochana

Panjabi Alochana ਪੰਜਾਬੀ ਆਲੋਚਨਾ
New Delhi
India

  • ਮੁੱਖ ਪੰਨਾ
  • ਆਪਣੇ ਬਾਰੇ
  • ਸੇਵਾਵਾਂ
  • ਮੱਧਕਾਲੀ ਸਾਹਿਤClick to open the ਮੱਧਕਾਲੀ ਸਾਹਿਤ menu
    • ਗੁਰਬਾਣੀ
    • ਸੂਫ਼ੀ ਕਾਵਿ
    • ਕਿੱਸਾ ਕਾਵਿ
    • ਲੋਕਧਾਰਾ
  • ਆਧੁਨਿਕ ਸਾਹਿਤClick to open the ਆਧੁਨਿਕ ਸਾਹਿਤ menu
    • ਆਧੁਨਿਕ ਕਾਵਿ
    • ਪੰਜਾਬੀ ਗਲਪ
    • ਨਾਟਕ ਤੇ ਰੰਗਮੰਚ
    • ਪ੍ਰਵਾਸੀ ਸਾਹਿਤ
    • ਹੋਰ ਸਾਹਿਤਕ ਰੂਪ
  • ਸਾਹਿਤ-ਸਿੱਧਾਂਤ
  • VideosClick to open the Videos menu
    • ਗੁਰਬਾਣੀ
    • ਮੱਧਕਾਲੀ ਸਾਹਿਤ
    • ਆਧੁਨਿਕ ਸਾਹਿਤ
    • ਪ੍ਰਵਾਸੀ ਸਾਹਿਤ
    • ਭਾਸ਼ਾ ਸਮਾਜ ਤੇ ਸਭਿਆਚਾਰ
    • ਸਾਹਿਤ ਸਿੱਧਾਂਤ
  • ਸੰਪਰਕ ਕਰੋ

Studies in Punjabi Diaspora Literature

 

ਇਸ ਪੰਨੇ ਉੱਤੇ ਪਰਵਾਸੀ ਪੰਜਾਬੀ ਸਾਹਿਤ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਸਾਹਿਤਕ ਧਾਰਾ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਵੀ ਪ੍ਰਸਤੁਤ ਕੀਤਾ ਗਿਆ ਹੈ।

 


ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

Articles by Jagbir Singh

  1. Pravasi Punjabi Sahit
  2. Harjit Atwal da Novel Ret 
  3. Harjit Atwal da Novel Swari
  4. Iqbal Ramuvalias da Kav lok
  5. Jarnail Singh di Kahani Towers
  6. Darshan Gill di Kavita
  7. Darshan Dhir da Novel Rang Bhoomi

ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

Articles by Other Writers

Parvasi Punjabi Sahit dian Samasyavan RB Singh

  1. Parvas ate Parvasi Sahit Surjit Singh
  2. Swari Novel Samasyakar Gurpal Singh
  3. Nadeem Parmar's Novel  - Gurpal Singh
  4. British Born Desi Gurpal Singh Sandhu
  5. Harjit Atwals novel  Dr. Ravinder
  6. Parvasi Punjabi Sahit  -Dr.Ravinder
  7. Punjabi Diaspora Literature and Contemporary Concerns
  8. Amriki Kahani - Gurmukh Singh
  9. Canada di Punjabi Kahani - Karamjit Singh
  10. Vihvin Sadi da Pravasi Punjabi Sahit - Gurjit Singh
  11. Jagdi Akh -  Gurbakhsh Singh Bhandal
  12. Vartmam Dee Kavita - Sukhinder Canada
  13. Khambaan Wala Ghora - Davinder Kaur
  14. Ravinder Ravi Di Computer Culture Meri Nazar Vich - Dr. Haribhajan Singh
  15. Ravinder Ravi Da Agharwasi - Meri Nazar Vich -Kulwant Singh Virk
  16. Samkali Parvasi Punjabi Sahit de Sarokar - Akal Amrit
  17. Darshan Gill di Kavita - Akal Amrit
  18. Swaran Chandan de Novel -Akal Amrit
  19. ਪੰਜਾਬੀ ਡਾਇਸਪੋਰਾ ਬਹੁ-ਸਥਾਨੀ ਨੈਟਵਰਕ ਚੇਤਨਾ ਦਾ ਵਹਿਣ : ਅਕਾਲ ਅੰਮ੍ਰਿਤ
  20. ਪਰਵਾਸੀ ਪੰਜਾਬੀ ਕਹਾਣੀ ਸਭਿਆਚਾਰਕ ਤਣਾਉ : ਪ੍ਰੈਟੀ ਸੋਢੀ
  21. ਜਰਨੈਲ ਸਿੰਘ ਦੀ ਰਚਨਾ ਕਾਲੇ ਵਰਕੇ ਇਕ ਅਧਿਐਨ:  ਡਾ. ਸਰਵਜੀਤ ਕੌਰ

ਸ਼ਾਮਿਲ ਲੇਖਾਂ ਦੇ ਕੁਝ ਅੰਸ਼


 

ਪਰਵਾਸੀ ਪੰਜਾਬੀ ਸਾਹਿਤ ਦੇ ਅਧਿਐਨ ਦੀਆਂ ਸਮੱਸਿਆਵਾਂ

ਪਰਵਾਸੀ ਪੰਜਾਬੀ ਸਾਹਿਤ ਇਕ ਵੱਖਰੀ ਵਿਸ਼ਲੇਸ਼ਣੀ ਇਕਾਈ ਵਜੋਂ ਅਤੇ ਇੰਝ ਹੀ ਪਰਵਾਸੀ ਸਾਹਿਤ ਅਧਿਐਨ ਵਿਸ਼ੇਸ਼ਗਤਾ ਦਾ ਇਕ ਨਿੱਖੜਵੇ ਖੇਤਰ ਦੇ ਤੌਰ ਤੇ ਸਥਾਪਿਤ ਹੋ ਚੁੱਕੇ ਹਨ। ਇਸ ਖੇਤਰ ਵਿਚ ਇਤਿਹਾਸਕਾਰੀ ਦਾ ਕਾਫ਼ੀ ਕਾਰਜ ਹੋ ਚੁੱਕਾ ਹੈ ਅਤੇ ਇਸ ਨਾਲ ਸਬੰਧਿਤ ਤੱਥ ਸੰਗ੍ਰਹਿਣ ਉਪਰੰਤ ਸੰਦਰਭ ਅਤੇ ਸਰੋਤ ਸਮੱਗਰੀ ਦੀ ਤਿਆਰੀ ਦਾ ਕੰਮ ਕਾਫ਼ੀ ਹੱਦ ਤਕ ਮੁਕੰਮਲ ਹੈ। ਹੁਣ ਸੰਸਾਰ ਦੀਆਂ ਬਦਲਦੀਆਂ ਪਰਿਸਥਿਤੀਆਂ ਦੇ ਮੱਦੇ ਨਜ਼ਰ ਇਸ ਸਾਹਿਤ ਦੀ ਵਿਲੱਖਣਤਾ, ਪਰਵਾਸੀ ਸੰਵੇਦਨਾ ਦੇ ਬਦਲਦੇ ਰੂਪਾਂ ਅਤੇ ਪਰਵਾਸੀ ਅਨੁਭਵ ਦੇ ਪ੍ਰਗਟਾਵੇ ਦੇ ਭਵਿੱਖ ਬਾਰੇ ਚਿੰਤਨ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਪਰਵਾਸ ਦੀ ਪਰਿਭਾਸ਼ਿਕ ਇਕਾਈ ਦੀ ਥਾਂ ਡਾਇਸਪੋਰਾ ਸ਼ਬਦ ਦੀ ਵਰਤੋਂ ਬਾਰੇ ਬਹਿਸ ਵੀ ਹਾਲੇ ਕਿਸੇ ਅੰਤਿਮ ਨਤੀਜੇ ਉਪਰ ਨਹੀਂ ਅੱਪੜੀ। ਪਰਵਾਸ ਦੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਪਰਵਾਸੀ ਪੰਜਾਬੀਆਂ ਦੇ ਪੰਜਾਬੀ ਭਾਸ਼ਾ ਨਾਲ ਸੰਬੰਧਾਂ ਦੇ ਹਵਾਲੇ ਨਾਲ ਪਰਵਾਸੀ ਪੰਜਾਬੀ ਸਾਹਿਤ ਦੇ ਭਵਿੱਖ ਬਾਰੇ ਵੀ ਕਈ ਸਵਾਲ ਅਤੇ ਖ਼ਦਸ਼ੇ ਮੌਜੂਦ ਹਨ ਜਿਨ੍ਹਾਂ ਨੂੰ ਸੰਬੋਧਿਤ ਹੋਣਾ ਪਰਵਾਸੀ ਸਾਹਿਤ ਅਧਿਐਨ ਦੀ ਜ਼ਰੂਰਤ ਹੈ।ਇਸ ਦਿਸ਼ਾ ਵਲ ਅੱਗੇ ਤੁਰਨ ਤੋਂ ਪਹਿਲਾਂ ਪਰਵਾਸੀ ਸਾਹਿਤ ਦੇ ਸਰੂਪ, ਪ੍ਰਕਾਰਜ ਅਤੇ ਇਸ ਦੇ ਅਧਿਐਨ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਕੁਝ ਨਿਵੇਕਲੀਆਂ ਅੰਤਰਦ੍ਰਿਸ਼ਟੀਆਂ ਦੀ ਵੀ ਜ਼ਰੂਰਤ ਹੈ। ਇਹ ਪੇਪਰ ਇਨ੍ਹਾਂ ਪ੍ਰਸ਼ਨਾਂ ਅਤੇ ਸਮੱਸਿਆਵਾਂ ਨੂੰ ਸਮਝਣ ਤੇ ਵਿਚਾਰਨ ਦੀ ਦਿਸ਼ਾ ਵਲ ਇਕ ਮੁੱਢਲਾ ਜਿਹਾ ਯਤਨ ਹੈ।
ਵਰਤਮਾਨ ਵਿਸ਼ਵ ਵਿਵਸਥਾ ਵਿਚ ਪਰਵਾਸ ਦੇ ਭਵਿੱਖ ਬਾਰੇ ਵਿਚਾਰ ਚਰਚਾ ਹੋਰ ਕਈ ਖੋਜ-ਪੱਤਰਾਂ ਵਿਚ ਕੀਤੀ ਜਾਵੇਗੀ, ਮੈਂ ਆਪਣੇ ਪੇਪਰ ਵਿਚ ਪਰਵਾਸੀ ਸਾਹਿਤ ਦੇ ਵਰਤਮਾਨ ਅਤੇ ਭਵਿੱਖ ਦੇ ਮਸਲੇ ਬਾਰੇ ਵਿਚਾਰ ਕਰਦਿਆਂ ਇਸ ਦੇ ਕੁੱਝ ਅਜਿਹੇ ਪਾਸਾਰਾਂ ਵਲ ਧਿਆਨ ਦਵਾਉਣ ਦੀ ਕੋਸ਼ਿਸ਼ ਕਰਾਂਗਾ ਜਿਨ੍ਹਾਂ ਨੂੰ ਸਮਝ ਕੇ ਹੀ ਹੁਣ ਤਕ ਰਚੇ ਗਏ ਪਰਵਾਸੀ ਪੰਜਾਬੀ ਸਾਹਿਤ ਦੇ ਸਰੂਪ ਨੂੰ ਸਮਝਦਿਆਂ ਇਸ ਦੇ ਅਧਿਐਨ ਦੇ ਮੌਜੂਦਾ ਮਾਡਲ ਵਿਚ ਕੁਝ ਵਿਸਤਾਰ ਸੰਭਵ ਹੋ ਸਕੇਗਾ ਅਤੇ ਅਤੇ ਇਸਦੇ ਭਵਿੱਖਤ ਸਰੂਪ ਬਾਰੇ  ਕੁਝ ਧਾਰਣਾਵਾਂ ਬਣਾਈਆਂ ਜਾ ਸਕਦੀਆਂ ਹੋਣਗੀਆਂ। ਮੇਰੀ ਜਾਚੇ ਪਰਵਾਸੀ ਸਾਹਿਤ ਦੇ ਭਵਿੱਖ ਨੂੰ ਦੋ ਪੱਖਾਂ ਤੋਂ ਵਿਚਾਰਿਆ ਜਾਣ ਲੋੜੀਂਦਾ ਹੈ। ਪਹਿਲਾ ਪੱਖ ਹੁਣ ਤਕ ਰਚੇ ਗਏ ਪੰਜਾਬੀ ਸਾਹਿਤ ਦੇ ਭਵਿੱਖ ਬਾਰੇ ਚਰਚਾ ਨਾਲ ਸੰਬੰਧਿਤ ਹੈ ਅਤੇ ਦੂਜਾ ਪੱਖ ਭਵਿੱਖ ਵਿਚ ਪੰਜਾਬੀ ਵਿਚ ਸਾਹਿਤ ਰਚਨਾ ਦੀਆਂ ਸੰਭਾਵਨਾਵਾਂ ਅਤੇ ਉਸ ਦੇ ਸਰੂਪ ਬਾਰੇ ਚਰਚਾ ਨਾਲ ਸੰਬੰਧਿਤ ਹੋ ਸਕਦਾ ਹੈ। ਇਹ ਦੋਵੇਂ ਪੱਖ ਇਕ ਦੂਜੇ ਨਾਲ ਜੁੜੇ ਹੋਏ ਹਨ। ਹੁਣ ਤਕ ਰਚੇ ਗਏ ਪੰਜਾਬੀ ਸਾਹਿਤ ਦੇ ਸਰੂਪ, ਇਸ ਦੀਆਂ ਰਚਨਾ ਰੂੜ੍ਹੀਆਂ, ਜੁਗਤਾਂ ਅਤੇ ਸਰੋਕਾਰਾਂ ਦੇ ਵਿਸ਼ਲੇਸ਼ਣ ਅਤੇ ਇਨ੍ਹਾਂ ਵਿਚਲੀਆਂ ਸੀਮਾਵਾਂ- ਸੰਭਾਵਨਾਵਾਂ ਦੀ ਨਿਸ਼ਾਨਦੇਹੀ ਉਪਰੰਤ ਹੀ ਪਰਵਾਸੀ ਪੰਜਾਬੀ ਸਾਹਿਤ ਦੇ ਭਵਿੱਖ ਬਾਰੇ ਕੋਈ ਚਿੰਤਨ ਅਤੇ ਪੇਸ਼ੀਨਗੋਈ ਹੋ ਸਕਦੀ ਹੈ। ਹੁਣ ਤਕ ਰਚੇ ਗਏ ਪਰਵਾਸੀ ਪੰਜਾਬੀ ਸਾਹਿਤ ਦੀ ਕਲਾਤਮਕ ਸਮਰੱਥਾ ਅਤੇ ਵਿਚਾਰਧਾਰਕ ਦਖ਼ਲਅੰਦਾਜ਼ੀ ਦੀ ਸਮਰੱਥਾ ਤੇ ਦਿਸ਼ਾ ਦੇ ਜੁੜਵੇਂ ਵਿਸ਼ਲੇਸ਼ਣ ਉਪਰੰਤ ਹੀ ਇਸ ਦੀ ਭਵਿੱਖਤ ਸਾਰਥਕਤਾ ਬਾਰੇ ਕਿਸੇ ਨਿਰਣੇ ਉਪਰ ਅੱਪੜਿਆ ਜਾ ਸਕਦਾ ਹੈ ਅਤੇ ਭਵਿੱਖ ਵਿਚ ਪਰਵਾਸੀ ਸਾਹਿਤ ਰਚਨਾ ਦੀਆਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।


Parvas ate Parvasi Sahit Surjit Singh

 


 

Punjabi Diaspora Literature and Contemporary Concerns

 

Started well before the Independence of India, more than a hundred years have passed since the commencement of the migration of Punjabis to the western countries and it still continues unhindered. There has been no remarkable change in the reasons of their migration nor has the divide between the east and the west been mitigated, nor have the internal characteristics of the migrated Punjabis undergone a substantive qualitative change over these years. In the present times, however, the third generation Punjabi Diaspora is struggling to create and realize its own unique space and identity in the western society. Initially when people started migrating inspired by the scope of better living  and employment, they had somewhere in their mind the wish to come back home so mostly they travelled alone and also felt home sick in the alien lands. Though they have started calling their families lately but getting uprooted from their home culture and facing challenges to adjust themselves in the most modern, industrialized and consumerist culture has generated the problem of severe generation gap and nostalgia since with stressful living and work conditions they hardly have any time to create a balance between work and family. It has indeed been a very difficult task for the second generation Diasporas to live by creating a balance between indigenous and western culture. As the previous generation was still living with the internalized mindset of that time when they had migrated from Punjab and the second generation born and brought up abroad was getting exposed to the expectations and challenges of western environment. It caused extreme generation gaps and ideological difference between the first and second generation diaspora. The dilemma of the third generation, living in the era of post modern values, however, becomes all the more palpable as they strive to relocate their identity in their own ethnic culture once they have already naturalized the western social ethics. Thus the western Punjabi Diasporas presently has arrived at a very decisive juncture where at one level it needs to negotiate with its backward feudalistic cultural values and on the other, consider/accept alien nations as their home and start contributing in it.



Punjabi Diaspora Literature and Contemporary Concerns


 

ਪਰਵਾਸੀ ਪੰਜਾਬੀ ਸਾਹਿਤ ਦੇ ਸਰੋਕਾਰ

 

ਪ੍ਰਵਾਸੀ ਪੰਜਾਬੀ ਸਾਹਿਤ ਅੱਜ ਸਮੁੱਚੇ ਵਿਸ਼ਵ ਪੰਜਾਬੀ ਸਾਹਿੱਤ ਦੀ ਇਕ ਪ੍ਰਮੁੱਖ ਸਿਰਜਣਧਾਰਾ ਦੇ ਰੂਪ ਵਿਚ ਉਜਾਗਰ ਹੋ ਚੁੱਕਿਆਿ ਹੈ। ਇਸਦਾ ਸੰਬੰਧ ਰੋਟੀ-ਰੋਜ਼ੀ ਜਾਂ ਸੁੱਖ-ਸਾਧਨਾਂ ਦੀ ਤਲਾਸ਼ ਵਿਚ, ਪੰਜਾਬ ਦੀ ਧਰਤੀ ਤੋਂ ਪ੍ਰਵਾਸ ਕਰਕੇ ਵਿਦੇਸ਼ਾਂ ਵਿਚ ਜਾ ਵਸੇ, ਉਨ੍ਹਾਂ ਸ਼ਾਇਰਾਂ ਨਾਲ ਹੈ ਜਿਨ੍ਹਾਂ ਨੇ ਓਪਰੇ ਸਮਾਜ-ਸਭਿਆਚਾਰ ਵਿਚ ਆਪਣੀ ਹੋਂਦ ਅਤੇ ਸਵੈ-ਪਛਾਣ ਦੀ ਰਾਖੀ ਲਈ ਚੁਣੌਤੀ-ਭਰਪੂਰ ਸਥਿਤੀਆਂ ਨਾਲ ਸੰਘਰਸ਼ ਕਰਦਿਆ ਆਪਣੇ ਅਨੁਭਵ ਅਤੇ ਬੋਧ ਨੂੰ ਜ਼ੁਬਨ ਦੇਣ ਦਾ ਉਪਰਾਲਾ ਕੀਤਾ ਹੈ। ਪੰਜਾਬੀਆਂ ਵਿਚ ਪ੍ਰਵਾਸ ਦਾ ਸਿਲਸਿਲਾ ਅੰਗ੍ਰੇਜ਼ੀ ਰਾਜ ਸਮੇਂ, ਉਨ੍ਹੀਵੀਂ ਸਦੀ ਦੇ ਅੰਤਲੇ ਦਹਾਕਿਆ ਦੌਰਾਨ ਹੀ ਸ਼ੁਰੁ ਹੋ ਚੁੱਕਿਆ ਸੀ। ਡਾ. ਦਰਸ਼ਨ ਗਿੱਲ ਦੇ ਸ਼ਬਦਾਂ ਵਿਚ :

“ਇਸ ਪ੍ਰਵਾਸ ਦਾ ਸੰਬੰਧ ਬਰਤਾਨੀਆਂ ਦੇ ਬਸਤੀਵਾਦੀ ਪਰਿਪੇਖ ਨਾਲ ਵੀ ਜੁੜਦਾ ਹੈ ਤੇ ਨਾਲ ਹੀ ਪੰਜਾਬ ਦੀ ਸਾਮਾਜਿਕ ਰਾਜਨੀਤਕ ਵਿਵਸਥਾ ਦੀਆਂ ਅੰਦਰੂਨੀ ਜੀਵਨ-ਸਥਿਤੀਆਂ ਨਾਲ ਵੀ ਸੰਬੰਧਿਤ ਹੈ। ਦੇਸ਼ ਦੀ ਸੰਘਣੀ ਆਬਾਦੀ, ਆਰਥਿਕ ਮੰਦਹਾਲੀ, ਬੇਰੁਜ਼ਗਾਰੀ ਅਤੇ ਨੀਵਾਂ ਜੀਵਨ ਪੱਧਰ ਪ੍ਰਵਾਸ ਦੇ ਮੁੱਖ ਪ੍ਰੇਰਕ ਹਨ।”  ਵੀਹਵੀਂ ਸਦੀ ਦੇ ਮੁੱਢ ਤੋਂ ਸ਼ੁਰੂ ਹੋਏ ਪ੍ਰਵਾਸ ਦੇ ਇਸ ਰੁਝਾਨ ਵਿਚ ਸੱਠਵਿਆ ਤੋਂ ਬਾਦ ਹੋਰ ਵੀ ਤੇਜ਼ੀ ਆ ਗਈ ਅਤੇ ਪੰਜਾਬੀ ਦੇਨੀਆਂ ਦੇ ਕੋਨੇ ਕੋਨੇ ਵਿਚ ਜਾ ਕੇ ਵਸਣੇ ਆਰੰਭ ਹੋ ਗਏ। “ਪਰਾਈਆਂ ਧਰਤੀਆਂ ਤੇ ਵਿਚਰਦੇ ਹੋਏ ਆਪਣੀ ਧਰਤੀ ਦੇ ਮੋਹ ਨੂੰ ਹੰਢਾਉਣ ਦੀ ਇੱਛਾ ਨੇ ਹੀ ਪੰਜਾਬੀ ਪ੍ਰਵਾਸੀਆਂ ਨੂੰ ਸਾਹਿੱਤ ਨਾਲ ਜੋੜਿਆ। ਇਸੇ ਰੁਚੀ ਅਧੀਨ ਹੀ ਪ੍ਰਵਾਸੀ ਪੰਜਾਬੀ ਸਾਹਿੱਤ ਦੀ ਰਚਨਾ ਆਰੰਭ ਹੋਈ।”  ਪ੍ਰਵਾਸੀ ਸਾਹਿੱਤ ਵਿਚ ਸੱਭ ਤੋਂ ਵਧ ਪ੍ਰਭਾਵਸ਼ਾਲੀ ਸਥਿਤੀ ਪੰਜਾਬੀ ਕਵਿਤਾ ਦੀ ਹੈ। ਵਿਦੇਸ਼ਾਂ ਵਿਚ ਰਚੀ ਜਾ ਰਹੀ ਪੰਜਾਬੀ ਕਵਿਤਾ ਦੀ ਵੰਨ-ਸੁਵੰਨਤਾ ਬਹੁਪਰਤੀ ਤੇ ਬਹੁ-ਪਾਸਾਰੀ ਚਰਿਤਰ ਧਾਰਨ ਕਰਦੀ ਹੋਈ, ਕਾਵਿਕਤਾ ਦੇ ਪੱਖੌਂ ਸਮੁੱਚੀ ਪੰਜਾਬੀ ਕਵਿਤਾ ਵਿਚ ਮਹੱਤਵਪੂਰਣ ਸਥਾਨ ਪ੍ਰਾਪਤ ਕਰਨ ਦੇ ਸਮਰੱਥ ਹੈ।” 

 

Pravasi Punjabi Sahit


ਹਰਜੀਤ ਅਟਵਾਲ ਦਾ ਨਾਵਲ ਸਵਾਰੀ

 

 

ਹਰਜੀਤ ਅਟਵਾਲ ਪੰਜਾਬੀ ਦੇ ਉਨ੍ਹਾਂ ਪ੍ਰਮੁੱਖ ਗਲਪਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਪ੍ਰਵਾਸ ਦੇ ਮਸਲਿਆਂ ਅਤੇ
ਸਰੋਕਾਰਾਂ ਨੂੰ ਆਪਣੀ ਸਿਰਜਣਾ ਦਾ ਅਧਾਰ ਬਣਾਇਆ ਹੈ। ਉਸਦੇ ਹੁਣ ਤਕ ਛੇ ਕਹਾਣੀ-ਸੰਗ੍ਰਹਿ - ਸੁੱਕਾ ਪੱਤਾ ਤੇ
ਹਵਾ, ਕਾਲਾ ਲਹੂ, ਸੱਪਾਂ ਦਾ ਭਰ ਬਰਤਾਨੀਆਂ, ਖੂਹ ਵਾਲਾ ਘਰ, ਇਕ ਸੱਚ ਮੇਰਾ ਵੀ ਅਤੇ ਨਵੇਂ ਗੀਤ ਦਾ
ਮੁੱਖੜਾ - ਅਤੇ ਤਿੰਨ ਨਾਵਲ - ਵਨ ਵੇ, ਰੇਤ ਅਤੇ ਸਵਾਰੀ - ਪ੍ਰਕਾਸ਼ਿਤ ਹੋ ਚੁੱਕੇ ਹਨ ਜਿਨ੍ਹਾਂ ਦੇ ਮਾਧਿਅਮ ਰਾਹੀਂ
ਉਸਨੇ ਪ੍ਰਵਾਸੀ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਭਰਪੂਰ ਯੋਗਦਾਨ ਦਿੱਤਾ ਹੈ। ਹਰਜੀਤ ਅਟਵਾਲ ਦੀ ਨਵੇਕਲੀ
ਬਿਰਤਾਂਤਕ ਪ੍ਰਤਿਭਾ ਦਾ ਪ੍ਰਗਟਾਵਾ ਓਦੋਂ ਸਾਮ੍ਹਣੇ ਆਇਆ ਜਦੋਂ ਉਸਦਾ ਪਹਿਲਾ ਨਾਵਲ ਵਨ ਵੇ ਪ੍ਰਕਾਸ਼ਿਤ ਹੋਇਆ।
ਭਾਵੇਂ ਇਹ ਨਾਵਲ ਕਿਸੇ ਹੱਦ ਤਕ ਦਰਸ਼ਨ ਧੀਰ ਅਤੇ ਸਵਰਨ ਚੰਦਨ ਵਰਗੇ ਸਥਾਪਿਤ ਨਾਵਲਕਾਰਾਂ ਦੀ ਗਲਪ-ਵਿਧੀ
ਦਾ ਅਨੁਸਰਣ ਕਰਦਾ ਹੈ ਪਰ ਵਿਸ਼ੇਗਤ ਸਰੋਕਾਰਾਂ ਦੀ ਭਿੰਨਤਾ ਰਾਹੀਂ ਇਹ ਆਪਣੀ ਸਿਰਜਣਾਤਮਕ ਵਿਲੱਖਣਤਾ ਦਾ
ਪ੍ਰਮਾਣ ਵੀ ਪੇਸ਼ ਕਰਦਾ ਹੈ। ਸੱਚ ਤਾਂ ਇਹ ਹੈ ਕਿ ਇਹ ਆਦਰਸ਼, ਰੋਮਾਂਸ, ਘਰ-ਵੈਰਾਗ ਜਾਂ ਉਦਰੇਵੇਂ ਦੇ ਮੁੱਢਲੇ
ਪੜਾਉ ਨੂੰ ਉਲੰਘ ਕੇ ਪ੍ਰਵਾਸੀ ਯਥਾਰਥ ਦੀ ਜਟਿਲ ਵਾਸਤਵਿਕਤਾ ਨਾਲ ਸੰਵਾਦ ਰਚਾਉਂਦਾ ਹੈ ਅਤੇ ਬਿਰਤਾਂਤ-ਸਿਰਜਣਾ
ਦੇ ਨਵੇਂ ਆਯਾਮ ਤਲਾਸ਼ ਕਰਦਾ ਹੈ। ਪ੍ਰਵਾਸੀ ਨਾਵਲ ਦੇ ਸੰਦਰਭ ਵਿਚ ਹਰਜੀਤ ਅਟਵਾਲ ਦੀ ਇਹ ਸਿਰਜਣਾਤਮਕ
ਵਿਲੱਖਣਤਾ ਉਸਦੇ ਅਗਲੇਰੇ ਨਾਵਲਾਂ – ਰੇਤ ਅਤੇ ਸਵਾਰੀ ਵਿਚ ਹੋਰ ਵੀ ਵਧੇਰੇ ਉਘੜ ਕੇ ਸਾਮ੍ਹਣੇ ਆਉਂਦੀ ਹੈ।
ਰੋਟੀ ਰੋਜ਼ੀ ਅਤੇ ਸੁਖ-ਸਾਧਨਾਂ ਦੀ ਤਲਾਸ਼ ਵਿਚ ਪੰਜਾਬ ਦੀ ਧਰਤੀ ਤੋਂ ਪ੍ਰਵਾਸ ਕਰਕੇ ਬਰਤਾਨੀਆਂ ਵਿਚ
ਨਿਵਾਸ ਕਰਨ ਵਾਲੇ ਮੁੱਢਲੇ ਨਾਵਲਕਾਰਾਂ ਨੇ ਪ੍ਰਵਾਸੀਆਂ ਦੇ ਸੰਘਰਸ਼ਮਈ ਜੀਵਨ ਦਾ ਜੋ ਬਿਰਤਾਂਤ ਪੇਸ਼ ਕੀਤਾ ਹੈ ਉਹ
ਉਨ੍ਹਾਂ ਦੇ ਵਿਅਕਤੀਗਤ ਜੀਵਨ-ਅਨੁਭਵ ਦੀ ਪ੍ਰਾਮਾਣਿਕਤਾ ਉੱਪਰ ਆਧਾਰਿਤ ਹੈ। ਇਨ੍ਹਾਂ ਨਾਵਲਕਾਰਾਂ ਨੇ ਪੱਛਮ ਦੇ
ਓਪਰੇ ਸਮਾਜ-ਸਭਿਆਚਾਰ ਵਿਚ ਵਿਚਰਦੇ ਪੰਜਾਬੀ ਭਾਈਚਾਰੇ ਦੇ ਹੋਂਦ-ਮੁਖੀ ਸੰਘਰਸ਼ ਅਤੇ ਗੁੰਮ-ਗੁਆਚ ਰਹੀ
ਸਭਿਆਚਾਰਕ ਪਛਾਣ ਦੇ ਸੰਕਟ ਨੂੰ ਉਭਾਰਨ ਦਾ ਜਤਨ ਵੀ ਕੀਤਾ ਹੈ ਅਤੇ ਪ੍ਰਵਾਸ ਦੇ ਆਰ-ਪਾਰ ਫੈਲੇ ਹੋਏ ਆਰਥਿਕ
ਅਤੇ ਸਮਾਜਿਕ ਸੰਦਰਭਾਂ ਨੂੰ ਵੀ ਮੁਖ ਰਖਿਆ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਦਾ ਨਾਵਲੀ ਸੰਸਾਰ ਅੰਤਰ-ਵਿਰੋਧਾਂ
ਵਿਚ ਘਿਰੇ ਹੋਏ ਆਵਾਸ ਅਤੇ ਪ੍ਰਵਾਸ ਦਾ ਦਸਤਾਵੇਜ਼ੀ ਬਿਰਤਾਂਤ ਉਸਾਰਨ ਵਲ ਰੁਚਿਤ ਹੁੰਦਾ ਹੈ। ਇਨ੍ਹਾਂ ਵਿਚ ਪ੍ਰਵਾਸ
ਦੇ ਮੁੱਢਲੇ ਦੌਰ ਦੀ ਦੁਚਿੱਤੀ ਅਤੇ ਉਦਰੇਵਾਂ ਵੀ ਹੈ ਅਤੇ ਸਥਾਈ ਵਸੇਬ ਦੀ ਲੋਚਾ ਵੀ। ਪੰਜਾਬੀ ਵਿਚ ਪ੍ਰਵਾਸੀ ਨਾਵਲ
ਦਾ ਪਛਾਨਣ ਯੋਗ ਮੁਹਾਂਦਰਾ ਉਲੀਕਣ ਵਿਚ ਇਨ੍ਹਾਂ ਨਾਵਲਕਾਰਾਂ ਦੇ ਯੋਗਦਾਨ ਤੋਂ ਕੋਈ ਵੀ ਇਨਕਾਰ ਨਹੀਂ ਕਰ
ਸਕਦਾ।
ਹਰਜੀਤ ਅਟਵਾਲ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਸਨੇ ਆਪਣੇ ਨਾਵਲਾਂ ਵਿਚ ਭੂਹੇਰਵੇ ਦੀ ਵਲਗਣ
ਵਿਚੋਂ ਨਿਕਲ ਕੇ ਪ੍ਰਵਾਸ ਦੇ ਯਥਾਰਥ ਨੂੰ ਵਧੇਰੇ ਨੀਝ ਨਾਲ ਚਿਤਰਨ ਦਾ ਉਪਰਾਲਾ ਕੀਤਾ ਹੈ। ਇਸਤੋਂ ਇਲਾਵਾ ਉਸਨੇ
ਪ੍ਰਵਾਸੀ ਪੰਜਾਬੀ ਭਾਈਚਾਰੇ ਦੇ ਸੰਘਰਸ਼ਸ਼ੀਲ ਉਪਰਾਲਿਆਂ, ਬਦਲੀਆਂ ਹੋਈਆਂ ਮਨੋ-ਸਮਾਜਿਕ ਸਥਿਤੀਆਂ ਅਤੇ
ਅੰਤਰ-ਵਿਰੋਧਾਂ ਨੂੰ ਪੇਸ਼ ਕਰਦਿਆਂ ਬਹੁ-ਸਭਿਆਚਾਰਕ ਬਰਤਾਨਵੀ ਸਮਾਜ ਦੇ ਸਮੱਸਿਆਕਾਰਾਂ ਨੂੰ ਵੀ ਪਿਛੋਕੜ ਵਿਚ
2
ਰੱਖਣ ਦਾ ਜਤਨ ਕੀਤਾ ਹੈ। ਉਸ ਨੇ ਚੇਤ-ਅਚੇਤੀ ਪ੍ਰਵਾਸੀ ਜੀਵਨ-ਅਨੁਭਵ ਅਤੇ ਯਥਾਰਥ ਦੇ ਕੁਝ ਅਜਿਹੇ ਨਵੇਂ
ਆਯਾਮਾਂ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਹੈ ਜੋ ਫ਼ਰੈਡ੍ਰਿਕ ਜੇਮਸਨ ਅਨੁਸਾਰ ਵਿਕਸਿਤ ਪੂੰਜੀਵਾਦੀ ਵਿਵਸਥਾ
ਦੇ ਸਭਿਆਚਾਰਕ ਵਿਵੇਕ ਦੀ ਉਪਜ ਹਨ। ਬਰਤਾਨਵੀ ਸਮਾਜ-ਸਭਿਆਚਾਰ ਦੀ ਅੰਦਰਲੀ ਹਕੀਕਤ ਨੂੰ ਗੰਭੀਰਤਾ ਨਾਲ
ਫਰੋਲਣ ਦਾ ਇਸ ਕਿਸਮ ਦਾ ਉਪਰਾਲਾ ਬਹੁਤ ਘੱਟ ਸਾਮ੍ਹਣੇ ਆਇਆ ਹੈ। ਇਸੇ ਗੱਲ ਵਿਚ ਹੀ ਹਰਜੀਤ ਅਟਵਾਲ ਦੀ
ਨਾਵਲੀ ਵਿਲੱਖਣਤਾ ਦਾ ਰਹੱਸ ਛੁਪਿਆ ਹੋਇਆ ਹੈ। ਇਹ ਠੀਕ ਹੈ ਕਿ ਪੂਰਬ-ਵਰਤੀ ਪ੍ਰਵਾਸੀ ਨਾਵਲ ਵਿਚ ਇਸ
ਹਕੀਕਤ ਨੂੰ ਉੱਕਾ ਹੀ ਨਜ਼ਰ-ਅੰਦਾਜ਼ ਨਹੀਂ ਕੀਤਾ ਗਿਆ ਪਰ ਜਿਸ ਬਾਰੀਕ-ਬੀਨੀ ਅਤੇ ਗਹਿਰਾਈ ਨਾਲ ਹਰਜੀਤ
ਅਟਵਾਲ ਇਨ੍ਹਾਂ ਸਰੋਕਾਰਾਂ ਨੂੰ ਸੰਬੋਧਿਤ ਹੁੰਦਾ ਹੈ ਉਹ ਓਸੇ ਦੇ ਹੀ ਹਿੱਸੇ ਆਇਆ ਹੈ।

 

Harjit Atwal da Novel Swari

 

Copyright 2011 Panjabi Alochana. All rights reserved.

Web Hosting Home

Panjabi Alochana ਪੰਜਾਬੀ ਆਲੋਚਨਾ
New Delhi
India