Panjabi Alochana

Panjabi Alochana ਪੰਜਾਬੀ ਆਲੋਚਨਾ
New Delhi
India

  • ਮੁੱਖ ਪੰਨਾ
  • ਆਪਣੇ ਬਾਰੇ
  • ਸੇਵਾਵਾਂ
  • ਮੱਧਕਾਲੀ ਸਾਹਿਤClick to open the ਮੱਧਕਾਲੀ ਸਾਹਿਤ menu
    • ਗੁਰਬਾਣੀ
    • ਸੂਫ਼ੀ ਕਾਵਿ
    • ਕਿੱਸਾ ਕਾਵਿ
    • ਲੋਕਧਾਰਾ
  • ਆਧੁਨਿਕ ਸਾਹਿਤClick to open the ਆਧੁਨਿਕ ਸਾਹਿਤ menu
    • ਆਧੁਨਿਕ ਕਾਵਿ
    • ਪੰਜਾਬੀ ਗਲਪ
    • ਨਾਟਕ ਤੇ ਰੰਗਮੰਚ
    • ਪਰਵਾਸੀ ਪੰਜਾਬੀ ਸਾਹਿਤ
    • ਹੋਰ ਸਾਹਿਤਕ ਰੂਪ
  • ਸਾਹਿਤ-ਸਿੱਧਾਂਤ
  • ਸਮਕਾਲੀ ਮਸਲੇ
  • VideosClick to open the Videos menu
    • ਗੁਰਬਾਣੀ
    • ਮੱਧਕਾਲੀ ਸਾਹਿਤ
    • ਆਧੁਨਿਕ ਸਾਹਿਤ
    • ਪ੍ਰਵਾਸੀ ਸਾਹਿਤ
    • ਭਾਸ਼ਾ ਸਮਾਜ ਤੇ ਸਭਿਆਚਾਰ
    • ਸਾਹਿਤ ਸਿੱਧਾਂਤ
  • ਸੰਪਰਕ ਕਰੋ

Studies in Other Literary Genres

 ਹੋਰ ਸਾਹਿਤਕ ਰੂਪ

 

ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

  1. Chhangia Rukh  Jagbir Singh
  2. Mahakav Ruparkarak Visheshtavan ate Rupantran - Jagbir Singh
  3. Madhkali Punjabi Var Kav da Lokdharai Adhyan - Jagbir Singh 

 

ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

  1. Maula Baksh Kushta - HS Bhatia
  2. Punjabi Mulakat Sahit - Gurmukh Singh
  3. Shah Muhammad - HS Bhatia
  4. Joginder Singh Rahi - Habhajan Singh Bhatia
  5. ਦੇਵਿੰਦਰ ਕੌਰ ਰਚਿਤ ਸਵੈਜੀਵਨੀ ਵਹੀ ਖਾਤਾ - ਡਾ. ਹਰਮੀਤ ਕੌਰ
  6. ‘ਰਸੀਦੀ ਟਿਕਟ’ ਦਾ ਸਮਾਜਕ ਤੇ ਸਭਿਆਚਾਰਕ ਸੰਦਰਭ - ਡਾ. ਹਰਮੀਤ ਕੌਰ
  7. Bawa Budh Singh - Harbhajan Singh Bhatia
  8. Genre of Interview- Gurmukh Singh

ਸ਼ਾਮਿਲ ਲੇਖਾਂ ਦੇ ਜੁਝ ਅੰਸ਼


ਮਹਾਕਾਵਿ : ਰੂਪਾਕਾਰਕ ਵਿਸ਼ੇਸ਼ਤਾਵਾਂ ਅਤੇ ਰੂਪਾਂਤਰਣ

 

        ਵਿਸ਼ਵ ਸਾਹਿਤ ਵਿਚ ਮਹਾਕਾਵਿ ਦੀ ਪਰੰਪਰਾ ਪੁਰਾਤਨ ਕਾਲ ਤੋਂ ਤੁਰੀ ਆ ਰਹੀ ਹੈ। ਇਸ ਦਾ ਵਿਕਾਸ ਵਿਭਿੰਨ ਸਭਿਅਤਾਵਾਂ ਅਤੇ ਸਭਿਆਚਾਰਾਂ ਦੀ ਲੋਕਧਾਰਾਈ ਪਰੰਪਰਾ ਦੇ ਅੰਤਰਗਤ ਹੋਇਆ ਮੰਨਿਆਂ ਜਾਂਦਾ ਹੈ। ਇਹ ਮੌਖਿਕ ਪਰੰਪਰਾ ਮਨੁੱਖੀ ਭਾਈਚਾਰਿਆਂ ਦੇ ਅਵਚੇਤਨ ਵਿਚ ਵਸੇ ਹੋਏ ਨਾਇਕੀ ਦੇ ਆਦਰਸ਼ ਨੂੰ ਲੋਕ-ਬਿਰਤਾਂਤ ਅਤੇ ਲੋਕ-ਗਾਇਕੀ ਦੇ ਮਾਧਿਅਮ ਰਾਹੀਂ ਮੂਰਤੀਮਾਨ ਕਰਨ ਵਲ ਰੁਚਿਤ ਰਹੀ ਹੈ, ਜਿਸ ਦੇ ਸਿੱਟੇ ਵਜੋਂ ਮਹਾਕਾਵਿ ਦਾ ਇਹ ਕਾਵਿ-ਰੂਪ ਹੋਂਦ ਵਿਚ ਆਇਆ ਹੈ। ਲੋਕਧਾਰਾ ਦੇ ਵਿਭਿੰਨ ਪਰੰਪਰਕ ਕਾਵਿ-ਰੂਪਾਂ, ਛੰਦਾਂ ਅਤੇ ਗੀਤਾਂ ਦੇ ਸੁਮੇਲ ਵਿਚੋਂ ਵਿਕਸਿਤ ਹੋਣ ਵਾਲਾ ਇਹ ਨਵਾਂ ਕਾਵਿ-ਰੂਪ ਅਸਲ ਵਿਚ ਬੌਧਿਕਤਾ ਅਤੇ ਕਲਪਨਾਸ਼ੀਲਤਾ ਦੀ ਆਜ਼ਾਦੀ ਤੇ ਪ੍ਰੌੜ੍ਹਤਾ ਦਾ ਲਖਾਇਕ ਹੈ।  ਇਕ ਲਿਹਾਜ਼ ਨਾਲ ਮਹਾਕਾਵਿ ਦੀ ਸਫਲਤਾ ਉਸ ਦੇ ਰਚੈਤਾ ਦੀ ਕਲਪਨਾ-ਸ਼ਕਤੀ ਅਤੇ ਜਿਉਂਦੇ ਜਾਗਦੇ ਕਿਰਦਾਰਾਂ ਦੀ ਉਸਾਰੀ ਉੱਤੇ ਨਿਰਭਰ ਕਰਦੀ ਹੈ। ਅਮੈਰੀਕਨ ਹੈਰੀਟੇਜ ਡਿਕਸ਼ਨਰੀ – American Heritage Dictionary - ਅਨੁਸਾਰ “ਮਹਾਕਾਵਿ ਇਕ ਅਜਿਹੀ ਵੱਡ-ਆਕਾਰੀ ਬਿਰਤਾਂਤਕ ਕਾਵਿ-ਰਚਨਾ ਹੈ ਜੋ ਉੱਦਾਤ ਜਾਂ ਗੌਰਵਮਈ ਭਾਸ਼ਾ ਵਿਚ ਕਿਸੇ ਪਰੰਪਰਕ ਜਾਂ ਲੋਕ-ਪ੍ਰਸਿੱਧ ਨਾਇਕ ਦੇ ਵੀਰਤਾ-ਭਰਪੂਰ ਕਾਰਨਾਮਿਆਂ ਦਾ ਜਸ਼ਨ ਮਨਾਉਂਦੀ ਹੈ।”   ਮਹਾਕਾਵਿ ਦੀ ਇਸ ਕੋਸ਼ਗਤ ਪਰਿਭਾਸ਼ਾ ਅਨੁਸਾਰ ਹੁਣ ਤਕ ਦੀ ਖੋਜ ਮੁਤਾਬਕ ਸੰਸਾਰ ਦਾ ਪਹਿਲਾ ਮਹਾਕਾਵਿ ਮੈਸੋਪੋਟਾਮੀਆਂ ਦੀ ਪੁਰਾਤਨ ਸਭਿਅਤਾ ਵਿਚ ਰਚਿਆ ਗਿਆ ‘ਗਿਲਗਮੇਸ਼ ਦਾ ਮਹਾਕਾਵਿ’ ਹੈ। ਇਸ ਮਹਾਕਾਵਿ ਦੀ ਕਥਾ ਨਿਹਾਇਤ ਦਿਲਕਸ਼ ਤੇ ਅਰਥ-ਭਰਪੂਰ ਹੈ। ਇਸਦੇ 12 ਅਧਿਆਇ ਹਨ ਜਿਨ੍ਹਾਂ ਵਿਚ ਅਸਾਧਾਰਣ ਪ੍ਰਤਿਭਾ ਅਤੇ ਅਲੌਕਿਕ ਸ਼ਕਤੀਆਂ ਵਾਲੇ ਅਰਧ-ਦੈਵੀ ਪਾਤਰ ਗਿਲਗਮੇਸ਼ ਦੇ ਜੀਵਨ ਅਤੇ ਕਾਰਨਾਮਿਆਂ ਦਾ ਤ੍ਰਾਸਦਿਕ ਹਾਲ ਬਿਆਨ ਕੀਤਾ ਗਿਆ ਹੈ। ਮੁਸ਼ਕਿਲ ਸਥਿਤੀਆਂ ਨਾਲ ਜੂਝਦੇ ਅਤੇ ਸਦ-ਜੀਵਨ ਦੀ ਤਲਾਸ਼ ਵਿਚ ਭਟਕਦੇ, ਇਸ ਵੀਰ ਨਾਇਕ ਨੂੰ ਅੰਤ ਵਿਚ ਨਾਕਾਮੀ ਦਾ ਮੂੰਹ ਦੇਖਣਾ ਪੈਂਦਾ ਹੈ। ਇਹ ਮਹਾਕਾਵਿ ਆਪਣੇ ਸਭਿਆਚਾਰ ਦੀਆਂ ਹੋਂਦ-ਮੁਖੀ ਸਥਿਤੀਆਂ ਅਤੇ ਕਾਮਨਾਵਾਂ ਨੂੰ ਹੀ ਮੂਰਤੀਮਾਨ ਨਹੀਂ ਕਰਦਾ ਸਗੋਂ ਪ੍ਰਤੀਕਾਤਮਕ ਤੌਰ ਤੇ ਮਨੁੱਖੀ ਹੋਂਦ ਦੀ ਹਕੀਕਤ ਨੂੰ ਵੀ ਫਰੋਲਦਾ ਹੈ।

ਸੰਸਾਰ ਦੇ ਇਸ ਪਹਿਲੇ ਅਤੇ ਮਹੱਤਵਪੂਰਣ ਮਹਾਕਾਵਿ ਤੋਂ ਬਾਦ ਪ੍ਰਾਚੀਨ ਯੂਨਾਨ ਦੇ ਦੋ ਪ੍ਰਸਿੱਧ ਮਹਾਕਾਵਿ – ਇਲਿਆਡ ਤੇ ਓਡੇਸੀ – ਆ ਜਾਂਦੇ ਹਨ ਜਿਨ੍ਹਾਂ ਦਾ ਰਚੈਤਾ ਹੋਮਰ ਨੂੰ ਮੰਨਿਆਂ ਜਾਂਦਾ ਹੈ। ਮਿੱਥ ਅਤੇ ਇਤਿਹਾਸ ਦੇ ਰਲੇ ਮਿਲੇ ਤੱਤਾਂ ਨਾਲ ਉਸਾਰੇ ਗਏ ਇਹ ਦੋਵੇਂ ਮਹਾਕਾਵਿ ਪੁਰਾਤਨ ਯੂਨਾਨ ਦੇ ਵੀਰ ਨਾਇਕਾਂ ਦੀ ਗਾਥਾ ਬਿਆਨ ਕਰਨ ਦੇ ਨਾਲ ਨਾਲ ਰਾਸ਼ਟਰੀ ਗੌਰਵ ਦੀਆਂ ਉਮੰਗਾਂ ਅਤੇ ਮੂਲ ਮਾਨਵੀ ਸਰੋਕਾਰਾਂ ਦੀ ਤਰਜਮਾਨੀ ਵੀ ਕਰਦੇ ਹਨ। ਇਸੇ ਤਰ੍ਹਾਂ ਭਾਰਤ ਦੀ ਕਲਾਸੀਕਲ ਸਾਹਿਤ-ਪਰੰਪਰਾ ਦੇ ਅੰਤਰਗਤ ਰਚੇ ਗਏ ਦੋ ਮਹਾਕਾਵਿਆਂ – ਰਾਮਾਇਣ ਤੇ ਮਹਾਭਾਰਤ – ਦਾ ਉਲੇਖ ਕਤਿਾ ਜਾ ਸਕਦਾ ਹੈ ਜੋ ਪ੍ਰਾਚੀਨ ਭਾਰਤੀ ਸਮਾਜ-ਸਭਿਆਚਾਰ ਦੇ ਪ੍ਰੇਰਣਾਦਾਇਕ ਆਦਰਸ਼ਾਂ ਤੇ ਪ੍ਰਤਿਮਾਨਾਂ ਨੂੰ ਮੂਰਤੀਮਾਨ ਕਰਦੇ ਹਨ। ਇਨ੍ਹਾਂ ਦੀ ਕਥਾ-ਸਮੱਗਰੀ ਵਿਚ ਲੋਕਧਾਰਾ, ਇਤਿਹਾਸ ਅਤੇ ਪੁਰਾਣ ਦਾ ਅਜਿਹਾ ਅਮੀਰ ਭੰਡਾਰ ਛੁਪਿਆ ਹੋਇਆ ਹੈ ਜੋ ਇਨ੍ਹਾਂ ਨੂੰ ਭਾਰਤੀ ਸਭਿਆਚਾਰ ਦਾ ਵਿਸ਼ਵ-ਕੋਸ਼ ਬਣਾ ਦਿੰਦਾ ਹੈ। ਇਹੀ ਕਾਰਣ ਹੈ ਕਿ ਇਹ ਦੋਵੇਂ ਮਹਾਕਾਵਿ ਨੈਤਿਕ ਅਤੇ ਅਧਿਆਤਮਕ ਚੇਤਨਾ ਦਾ ਸਦੀਵੀ ਪ੍ਰੇਰਣਾ ਸਰੋਤ ਰਹੇ ਹਨ। ਇਸ ਤੋਂ ਬਾਦ ਯੂਰਪ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਅਨੇਕਾਂ ਮਹਾਕਾਵਿ ਰਚੇ ਗਏ ਹਨ ਤੇ ਅੱਜ ਤਕ ਰਚੇ ਜਾ ਰਹੇ ਹਨ, ਜਿਹੜੇ ਓਥੋਂ ਦੀ ਗੌਰਵਮਈ ਕੌਮੀ ਸਾਹਿਤਕ ਵਿਰਾਸਤ ਦਾ ਅੰਗ ਹਨ। ਪੰਜਾਬੀ ਸਮੇਤ, ਭਾਰਤ ਦੀਆਂ ਸਮੂਹ ਆਧੁਨਿਕ ਭਾਸ਼ਾਵਾਂ ਵਿਚ ਵੀ ਇਸ ਰੂਪਾਕਾਰ ਦੀਆਂ ਮੁੱਲਵਾਨ ਰਚਨਾਵਾਂ ਰਚੀਆਂ ਗਈਆਂ ਹਨ ਜਿਨ੍ਹਾਂ ਦਾ ਆਪੋ ਆਪਣਾ ਮਹੱਤਵ ਹੈ।

 Mahakav Ruparkarak Visheshtavan ate Rupantran




 

ਪੰਜਾਬੀ ਸਾਹਿਤਕ ਮੁਲਾਕਾਤਾਂ : ਵਿਧਾਗਤ ਸਰੂਪ ਅਤੇ ਪ੍ਰਕਾਰਜ

ਸਾਹਿਤਕ ਮੁਲਾਕਾਤਾਂ ਲਿਖਤ ਦੀ ਇਕ-ਸੁਰੀ ਹੋਂਦ ਦੇ ਸਮਵਿੱਥ ਸੰਵਾਦੀ ਵਿਧਾ ਦੇ ਰੂਪ ਵਿਚ ਆਕਾਰ ਗ੍ਰਹਿਣ ਕਰਦੀਆਂ
ਹਨ। ਸਾਹਿਤਕ ਮੁਲਾਕਾਤਾਂ ਕਿਸੇ ਵੱਡੇ ਲੇਖਕ ਨਾਲ ਸੰਵਾਦ ਰਚਾ ਕੇ ਉਸ ਦੇ ਸਾਹਿਤਕ ਅਤੇ ਅਸਤਿਤਵੀ ਸਰੋਕਾਰਾਂ ਨੂੰ
ਜਾਣਨ ਅਤੇ ਸਮਝਣ ਦਾ ਕਲਾਮਈ ਢੰਗ ਹਨ। ਇਨ੍ਹਾਂ ਦਾ ਸੰਬੰਧ ਉਸ ਚਿੰਤਨੀ ਪੁਣਛਾਣ ਨਾਲ ਵੀ ਹੈ ਜਿਸ ਅਧੀਨ
ਆਲੋਚਕ, ਲੇਖਕ ਅਤੇ ਉਸ ਦੀ ਲਿਖਤ ਦੇ ਆਪਸੀ ਸੰਬੰਧਾਂ ਦੀਆਂ ਸਮੀਕਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ।
ਇਹ ਮੁਲਾਕਾਤਾਂ ਲੇਖਕ ਵਿਸ਼ੇਸ਼ ਦੇ ਰਚਨਾ ਜਗਤ ਵਿੱਚੋਂ ਉਭਰਦੇ ਬਿੰਬ ਨੂੰ ਉਸ ਦੇ ਅਸਲ ਜ਼ਿੰਦਗੀ ਵਿਚਲੇ ਨਿੱਜ ਦੀ
ਤੁਲਨਾ ਵਿੱਚ ਰੱਖ ਕੇ ਮਨੁੱਖੀ ਸੁਭਾਅ ਦੀਆਂ ਸੂਖ਼ਮ ਤੈਹਾਂ ਦੀ ਟੋਹ ਦਿੰਦੀਆਂ ਹਨ।
ਸਮਕਾਲੀ ਪੰਜਾਬੀ ਸਾਹਿਤ ਵਿੱਚ ਸਾਹਿਤਕ ਮੁਲਾਕਾਤਾਂ ਭਰਪੂਰ ਮਾਤਰਾ ਵਿੱਚ ਮੌਜੂਦ ਹਨ। ਵਿਭਿੰਨ ਸਾਹਿਤਕ
ਰਸਾਲਿਆਂ ਦੇ ਵੱਖ-ਵੱਖ ਅੰਕਾਂ ਦਾ ਇਹ ਪ੍ਰਤਿਨਿਧ ਅਤੇ ਆਕਰਸ਼ਕ ਵਰਤਾਰਾ ਹਨ। ਪੰਜਾਬੀ ਸਾਹਿਤ ਦੇ ਚਿੱਤਰਪਟ ਤੇ
ਇਸ ਵਿਧਾ ਦੀਆਂ ਰਚਨਾਵਾਂ ਦਾ ਉਦੈ ਨੱਬਵਿਆਂ ਵਿੱਚ ਤੇਜ਼ੀ ਨਾਲ ਹੁੰਦਾ ਹੈ। ਜਿਉਂ ਜਿਉਂ ਸਾਹਿਤਕ ਰਸਾਲਿਆਂ ਦੀ
ਗਿਣਤੀ ਵੱਧਦੀ ਗਈ ਤਿਉਂ ਤਿਉਂ ਸਾਹਿਤਕ ਮੁਲਾਕਾਤਾਂ ਦਾ ਚਲਨ ਵੀ ਤੇਜ਼ੀ ਫੜਦਾ ਗਿਆ। ਉਂਝ ਇਸ ਵਿਧਾ ਦੀ
ਪਹਿਲੀ ਕਿਤਾਬ ‘ਗੁਫ਼ਤਗੂ’ ਸਿਰਲੇਖ ਹੇਠ 1984 ਵਿੱਚ ਛਪਦੀ ਹੈ।ਇਸ ਕਿਤਾਬ ਦੇ ਮੁਲਾਕਾਤ ਕਰਤਾ ਡਾ. ਹਰਚੰਦ
ਸਿੰਘ ਬੇਦੀ ਸਨ। ਸਾਹਿਤਕ ਮੁਲਾਕਾਤਾਂ ਦੀ ਵਿਧਾ ਦੇ ਵਿਸਥਾਰ ਵਿੱਚ ਪੰਜਾਬ ਸਾਹਿਤ ਅਕਾਦਮੀ ਆਪਣੇ ਇੱਕ ਪ੍ਰੋਜੈਕਟ
ਰਾਹੀਂ ਮਹੱਤਵਪੂਰਨ ਰੋਲ ਅਦਾ ਕਰਦੀ ਪੰਜਾਬੀ ਸਾਹਿਤਕ ਜਗਤ ਦੇ ਵੱਡੇ ਨਾਵਾਂ ਨਾਲ ਵਿਭਿੰਨ ਚਿੰਤਕਾਂ ਵੱਲੋਂ ਕੀਤੀਆਂ
ਮੁਲਾਕਾਤਾਂ ਨੂੰ ਪੁਸਤਕਾਂ ਦੇ ਰੂਪ ਵਿੱਚ ਛਾਪਦੀ ਹੈ। ਜਸਬੀਰ ਭੁੱਲਰ ਦੁਆਰਾ ਕੀਤੀਆਂ ਮੁਲਾਕਾਤਾਂ ਦੀ ਕਿਤਾਬ ‘ਲਿਖਣ
ਵੇਲਾ’ ਇਸ ਪ੍ਰੋਜੈਕਟ ਦੀ ਪਹਿਲੀ ਕਿਤਾਬ ਸੀ ਜਿਹੜੀ 1994 ਵਿੱਚ ਛਪ ਕੇ ਪਾਠਕਾਂ ਸਾਹਮਣੇ ਆਉਂਦੀ ਹੈ। ‘ਹੁਣ’
ਮੈਗਜ਼ੀਨ ਵਿੱਚ ਛਪ ਰਹੀਆਂ ਮੁਲਾਕਾਤਾਂ ਵੀ ਇਸ ਵਿਧਾ ਦੇ ਪ੍ਰਸੰਗ ਵਿਚ ਗੌਲਣਯੋਗ ਭੂਮਿਕਾ ਅਦਾ ਕਰ ਰਹੀਆਂ ਹਨ।
ਵਕਤ ਦੇ ਇਸ ਮੋੜ ’ਤੇ ਸਾਹਿਤਕ ਮੁਲਾਕਾਤਾਂ ਪੰਜਾਬੀ ਸਾਹਿਤਕ ਜਗਤ ਦਾ ਇੱਕ ਨਿਰੰਤਰ ਘਟਿਤ ਹੋਣ ਵਾਲਾ
ਵਰਤਾਰਾ ਬਣ ਚੁੱਕੀਆਂ ਹਨ। ਅਜਿਹੀ ਸਥਿਤੀ ਇਨ੍ਹਾਂ ਮੁਲਾਕਾਤਾਂ ਦੇ ਵਿਧਾ ਅਧਿਐਨ ਦਾ ਠੋਸ ਪ੍ਰੇਰਕ ਬਣਦੀ ਹੈ।
ਵਿਧਾ ਦੇ ਤੌਰ ਤੇ ਸਾਹਿਤਕ ਮੁਲਾਕਾਤਾਂ ਦੇ ਨਿੱਖੜਵੇਂ ਲੱਛਣਾਂ ਦੀ ਪਛਾਣ-ਪ੍ਰਕਿਰਿਆ ਨੇ ਹਾਲੇ ਆਰੰਭ ਹੋਣਾ ਹੈ। ਇਸ
ਪ੍ਰਕਿਰਿਆ ਦੇ ਆਰੰਭ ਹੋਣ ਨਾਲ ਹੀ ਇਸ ਵਿਧਾ ਦੇ ਵਿਭਿੰਨ ਪਹਿਲੂਆਂ ਦੀ ਸਹੀ ਅਤੇ ਸਾਰਥਕ ਨਿਸ਼ਾਨਦੇਹੀ ਸੰਭਵ ਹੋ
ਸਕਦੀ ਹੈ।
ਮੁਲਾਕਾਤ ਦੋ ਵਿਅਕਤੀਆਂ ਦੇ ਸਿਰਜਣਾਤਮਕ ਹੁੰਗਾਰੇ ਨਾਲ ਸਿਰਜਿਆ ਰੂਪ ਹੈ।ਮੁਲਾਕਾਤ ਕਰਤਾ ਅਤੇ
ਉੱਤਰਦਾਤਾ ਇਸ ਵਿਧਾ ਦੀਆਂ ਦੋ ਅਹਿਮ ਕੜੀਆਂ ਹਨ। ਮੁਲਾਕਾਤ ਕਰਤਾ ਦੀ ਸਿਰਜਣਾਤਮਕਤਾ ਉਸਦੀ ਸੂਖ਼ਮ ਤੇ
ਸਾਰਥਕ ਜਗਿਆਸਾ ਵਿੱਚ ਹੈ ਤੇ ਉੱਤਰਦਾਤਾ ਦੀ ਜਗਿਆਸਾ ਨੂੰ ਸੰਤੁਸ਼ਟ ਕਰਨ ਵਿੱਚ।ਮੁਲਾਕਾਤ ਦੋ ਪ੍ਰਬੁੱਧ
ਵਿਅਕਤੀਆਂ ਦੇ ਵਿਚਾਰਧਾਰਕ ਆਦਾਨ ਪ੍ਰਦਾਨ ਦੀ ਵਿਧਾ ਨਹੀ ਸਗੋਂ ਜਗਿਆਸੂ ਵੱਲੋਂ ਪ੍ਰਬੁੱਧ ਜਾਣੂੰ ਤੋਂ ਗਿਆਨ
ਹਾਸਿਲ ਕਰਨ ਦਾ ਨਿਮਰਤਾ ਭਰਪੂਰ ਢੰਗ ਹੈ। ਇਸ ਸਥਿਤੀ ਵਿੱਚ ਮੁਲਾਕਾਤ ਵਿਚਲੀਆਂ ਦੋਵੇਂ ਧਿਰਾਂ, ਪ੍ਰਸ਼ਨ ਕਰਤਾ
ਅਤੇ ਉੱਤਰਦਾਤਾ, ਇੱਕ ਖਾਸ ਤਰ੍ਹਾਂ ਦੇ ਸ਼ਕਤੀ ਸੰਬੰਧਾਂ ਵਿੱਚ ਬੱਝ ਜਾਂਦੀਆਂ ਹਨ। ਪੰਜਾਬੀ ਸਾਹਿਤਕ ਮੁਲਾਕਾਤਾਂ ਦੇ
ਪ੍ਰਸੰਗ ਵਿੱਚ ਇਨ੍ਹਾਂ ਸੰਬੰਧਾਂ ਦੇ ਦੋ ਪਾਸਾਰ ਉਭਰ ਕੇ ਸਾਹਮਣੇ ਆਉਂਦੇ ਹਨ। ਪਹਿਲੇ ਪਾਸਾਰ ਵਿੱਚ ਮੁਲਾਕਾਤ ਕਰਤਾ
ਅਤੇ ਉੱਤਰਦਾਤਾ ਇੱਕੋ ਜਿੰਨੀ ਸ਼ਕਤੀ ਦੇ ਮਾਲਕ ਹੁੰਦੇ ਹਨ ਅਤੇ ਦੂਜੇ ਪਾਸਾਰ ਵਿੱਚ ਇੱਕ ਧਿਰ ਸ਼ਕਤੀਹੀਨ ਅਤੇ ਦੂਜੀ
ਸ਼ਕਤੀਸ਼ਾਲੀ ਹੁੰਦੀ ਹੈ। ਇਹ ਸ਼ਕਤੀ ਸੰਬੰਧ ਹੀ ਅੰਤਿਮ ਰੂਪ ਵਿੱਚ ਇਸ ਵਿਧਾ ਦੀ ਵੱਥ ਦੇ ਨਿਰਧਾਰਕ ਬਣਦੇ ਹਨ।
ਇਸ ਪ੍ਰਸੰਗ ਵਿੱਚ ਇੱਕ ਪਾਸੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰੋਜੈਕਟ ਅਧੀਨ ਸਥਾਪਿਤ ਚਿੰਤਕਾਂ ਵੱਲੋਂ ਅਤੇ ਦੂਜੇ ਪਾਸੇ
ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਵੇਸ਼ ਪਾ ਰਹੇ ਜਗਿਆਸੂਆਂ ਵੱਲੋਂ ਕੀਤੀਆਂ ਮੁਲਾਕਾਤਾਂ ਹਨ। ਪੰਜਾਬ ਸਾਹਿਤ
ਅਕਾਦਮੀ ਦੁਆਰਾ ਕਰਵਾਈਆਂ ਮੁਲਾਕਾਤਾਂ ਦੇ ਮੁਲਾਕਾਤ ਕਰਤਾ ਪ੍ਰਸਿੱਧ ਅਤੇ ਅਨੁਭਵੀ ਵਿਅਕਤੀ ਹੋਣ ਦੇ ਨਾਤੇ
ਸ਼ਕਤੀਧਾਰੀ ਸਨ, ਇਸ ਕਾਰਨ ਉਨ੍ਹਾਂ ਦੁਆਰਾ ਕੀਤੀਆਂ ਮੁਲਾਕਾਤਾਂ ਉੱਤਰਦਾਤਾ ਲੇਖਕ ਦੀ ਮਹਿਜ਼ ਪ੍ਰਸ਼ੰਸਾ ਜਾਂ
ਸ਼ਖ਼ਸੀਅਤ ਦੀ ਮਸ਼ਹੂਰੀ ਕਰਨ ਦੀ ਬਜਾਇ ਚਿੰਤਨ-ਚੇਤਨਾ ਦੇ ਸੂਖ਼ਮ ਸੁਆਲਾਂ ਨੂੰ ਮੁਖ਼ਾਤਬ ਹੁੰਦੀਆਂ ਹਨ। 

 

Punjabi Mulakat Sahit - Gurmukh Singh

 


ਗੂੜ੍ਹੀ ਹੋਂਦ ਤੇ ਹਰਫ਼ਾਂ ਵਾਲਾ ਚਿੰਤਕ ਡਾ. ਜੋਗਿੰਦਰ ਸਿੰਘ ਰਾਹੀ

ਪ੍ਰੋਫ਼ੈਸਰ ਪ੍ਰੀਤਮ ਸਿੰਘ ਦੁਆਰਾ ਸੰਪਾਦਿਤ ਪੰਜਾਬੀ ਲੇਖਕ ਕੋਸ਼ ਫ਼ਰੋਲ ਰਿਹਾ ਸਾਂ। ਜੋਗਿੰਦਰ ਸਿੰਘ ਦੇ
ਇੰਦਰਾਜ ਵੀ ਮਿਲੇ ਅਤੇ ਰਾਹੀ ਵੀ ਕਈ ਨਾਵਾਂ ਪਿੱਛੇ ਤਖ਼ਲੁੱਸ ਵਜੋਂ ਜੁੜਿਆ ਵੇਖਿਆ। ਮਗਰ
ਜੋਗਿੰਦਰ ਸਿੰਘ ਰਾਹੀ ਪੰਜਾਬੀ ਚਿੰਤਨ ਦੀ ਦੁਨੀਆ ਵਿਚ ਇਕੱਲਾ ਹੀ ਸੀ – ਅਸਲੋਂ ਵੱਖਰਾ,
ਨਵੇਕਲਾ, ਆਪਣਾ ਅੰਦਾਜ਼ ਰੱਖਣ ਵਾਲਾ, ਸ਼ਨਾਖ਼ਤਵਰ ਤੇ ਦੀਦਾਵਰ। ਉਹਦੀ ਹੋਂਦ ਤੇ ਹਰਫ਼ਾਂ ਵਿਚ
ਇਕ ਵੱਖਰਾ ਸਲੀਕਾ ਸੀ। ਉਹਦੀ ਡੀਲ-ਡੌਲ ਫੌਜੀ ਜਰਨੈਲਾਂ ਵਰਗੀ ਤੇ ਲਹਿਜਾ ਪੁਲਸ ਅਫ਼ਸਰਾਂ ਦੇ
ਰੋਅਬ-ਦਾਬ ਵਾਲਾ। ਉਸਦਾ ਸਲੀਕਾ ਉਸ ਦੇ ਖਾਣ, ਪਹਿਨਣ, ਬੋਲਣ, ਤੁਰਣ, ਬੈਠਣ, ਉੱਠਣ,
ਲਿਖਣ ਹਰ ਚੀਜ਼ ਵਿਚ ਮੌਜੂਦ ਸੀ। ਜਿਵੇਂ ਸੁਘੜ-ਸੁਆਣੀਆਂ ਦੇ ਹੱਥਾਂ ਦੀ ਬਣੀ ਚੀਜ਼ ਝੱਟ ਪਛਾਣੀ
ਜਾਂਦੀ ਹੈ ਇੰਜ ਹਰਫ਼ਾਂ ਤੇ ਫ਼ਿਕਰਿਆਂ ਦੇ ਢੇਰ ਵਿਚੋਂ ਉਹਦੇ ਹਰਫ਼ ਝੱਟ ਪਛਾਣੇ ਜਾਂਦੇ ਸਨ। ਉਸਦੀ
ਸ਼ੈਲੀ ਝੱਟ ਉਸਦੀ ਹੋਂਦ ਦਾ ਥਹੁ-ਪਤਾ ਦੇ ਦੇਂਦੀ ਸੀ। ਉਹ ਇਕ ਯੋਗ ਅਧਿਆਪਕ, ਹਰਫ਼ਾਂ ਦੇ ਸਾਹ
ਸੁਣਨ ਵਾਲਾ ਅਨੁਵਾਦਕ, ਕੁਸ਼ਲ ਪ੍ਰਬੰਧਕ, ਨਵੇਂ ਖੋਜੀਆਂ ਦੇ ਹਰ ਫ਼ਿਕਰੇ ਨੂੰ ਸੋਧਣ ਵਾਲਾ ਨਿਗਰਾਨ
ਅਤੇ ਦਮਦਾਰ ਰਚਨਾਵਾਂ ਦੀ ਚੋਣ ਕਰ ਸੰਪਾਦਿਤ ਕਰਨ ਵਾਲਾ ਵਧੀਆ ਸੰਪਾਦਕ ਸੀ। ਉਸਦੇ
ਬਹੁਖ਼ੇਤਰੀ ਕੰਮ ਤੋਂ ਉਸਦੇ ਆਪਣੇ ਆਪ ਵਿਚ ਇਕ ਸੰਸਥਾ, ਇਕ ਯੁੱਗ ਹੋਣ ਦੀ ਟੋਹ ਮਿਲਦੀ ਹੈ।
ਇਸ ਯੁੱਗ ਦਾ ਅੰਤ 17 ਜਨਵਰੀ 2010 ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਹੋ ਗਿਆ।
ਫ਼ਰਵਰੀ 18, 1937 ਨੂੰ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿਤਾ ਇਕਬਾਲ ਸਿੰਘ ਕਾਹਲੋਂ ਦੇ ਘਰ
ਚੱਕ ਨੰ 5 ਡਾਕਖ਼ਾਨਾ ਰੀਨਾਲਾ ਖੁਰਦ ਤਹਿਸੀਲ ਉਕਾੜਾ (ਹੁਣ ਪਾਕਿਸਤਾਨ) ਵਿਖੇ ਪੈਦਾ ਹੋਇਆ ਸੀ
ਜੋਗਿੰਦਰ ਸਿੰਘ। ਅਦਬ ਅਤੇ ਚਿੰਤਨ ਨਾਲ ਗੂੜ੍ਹੀ ਯਾਰੀ ਹੋਣ ਕਰਕੇ ਉਸ ਆਪਣੇ ਨਾਂ ਨਾਲ ‘ਰਾਹੀ’
ਤਖੱਲੁਸ ਜੋੜ ਲਿਆ। ਇਹ ਤਖੱਲੁਸ ਉਸਦੀ ਹੋਂਦ ਦੇ ਅਰਥ ਤੇ ਸਿਰਨਾਵਾਂ ਬਣ ਗਿਆ। ਉਹ ਤਮਾਮ
ਉਮਰ ਅਦਬ ਤੇ ਚਿੰਤਨ ਦੀ ਦੁਨੀਆ ਦਾ ਰਾਹੀ ਬਣਿਆ ਰਿਹਾ, ਨਵੇਂ ਰਸਤੇ ਢੂੰਡਦਾ-ਤਲਾਸ਼ਦਾ,
ਅਦਬੀ ਸ਼ਾਹਪਾਰਿਆਂ ਦੀਆਂ ਛੁਪੀਆਂ ਤੇ ਗੁੱਝੀਆਂ ਪਰਤਾਂ ਫ਼ਰੋਲਦਾ। ਉਹ ਆਪਣੀ ਤੇਜ਼-ਤਰਾਰ
ਨਜ਼ਰ ਨਾਲ ਪਾਠਾਂ ਦਾ ਗੁੱਝਾ-ਛੁਪਿਆ ਬਾਹਰ ਕੱਢ ਲਿਆਉਂਦਾ ਸੀ। ਅਸਾਧਾਰਣ ਯੋਗਤਾ ਦਾ ਮਾਲਕ
ਸੀ ਉਹ--ਹਰਫ਼ਾਂ ਤੇ ਪਾਠਾਂ ਦੇ ਚੇਤਨ-ਅਵਚੇਤਨ ਨੂੰ ਮਨੁੱਖਾਂ ਦੇ ਚੇਤਨ ਅਵਚੇਤਨ ਵਾਂਗ ਗਹੁ ਨਾਲ
ਫਰੋਲਣ ਵਾਲਾ।
ਡੀ. ਏ. ਵੀ. ਖਾਲਜ ਅੰਮ੍ਰਿਤਸਰ ਤੋਂ ਆਪਣੇ ਅਧਿਆਪਨ ਕਾਰਜ ਦਾ ਸਫ਼ਰ ਸ਼ੁਰੂ ਕਰਕੇ
ਜੋਗਿੰਦਰ ਸਿੰਘ ਰਾਹੀ 1971 ਈ. ਵਿਚ ਇਤਿਹਾਸ ਵਿਭਾਗ ਵਿਖੇ ਆ ਗਏ - ਫ਼ਾਰਸੀ ਤੇ ਅੰਗਰੇਜ਼ੀ
ਦਸਤਾਵੇਜਾਂ ਨੂੰ ਪੰਜਾਬੀ ਵਿਚ ਉਲਥਾਉਣ ਲਈ। ਮਗਰੋਂ 1973 ਈ. ਵਿਚ ਉਹ ਪੰਜਾਬੀ ਵਿਭਾਗ ਵਿਚ
ਬਤੌਰ ਲੈਕਚਰਾਰ ਆਏ ਅਤੇ ਨਾਲ ਹੀ ਡਾ. ਦੀਵਾਨ ਸਿੰਘ ਦੀ ਨਿਗਰਾਨੀ ਹੇਠ ਪੰਜਾਬੀ ਨਾਵਲ: ਰੂਪ
ਤੇ ਪ੍ਰਕਾਰਜ ਵਿਸ਼ੇ ਉੱਪਰ ਪੀ-ਐੱਚ.ਡੀ. ਦਾ ਖੋਜ ਕਾਰਜ ਆਰੰਭ ਕਰ ਦਿੱਤਾ। ਪੀ-ਐੱਚ.ਡੀ. ਦੀ ਇਹ
ਉਪਾਧੀ ਡਾ. ਰਾਹੀ ਨੂੰ ਬੇਸ਼ੱਕ 1976 ਈ. ਵਿਚ ਪ੍ਰਾਪਤ ਹੋਈ ਪਰੰਤੂ ਇਸ ਤੋਂ ਪਹਿਲਾਂ ਹੀ ਉਹ
ਆਪਣੇ ਦਮਦਾਰ ਮਜ਼ਮੂਨਾਂ ਨਾਲ ਪੰਜਾਬੀ ਗਲਪ ਦੇ ਵਿਸ਼ੇਸ਼ੱਗ ਚਿੰਤਕ ਵਜੋਂ ਜਾਣਿਆ ਜਾਣ ਲੱਗਾ ਸੀ।
ਲੈਕਚਰਾਰ ਤੋਂ ਬਾਅਦ ਰੀਡਰ, ਪ੍ਰੋਫ਼ੈਸਰ ਬਣਨ ਉਪਰੰਤ ਉਹ ਡੀਨ ਵਿਦਿਆਰਥੀ ਭਲਾਈ ਅਤੇ
ਸਕੱਤਰ ਵਾਈਸ ਚਾਂਸਲਰ ਦੇ ਪ੍ਰਸ਼ਾਸਕੀ ਅਹੁਦਿਆਂ ਤਕ ਅੱਪੜਿਆ।ਉਸ ਨੂੰ ਗਲਪ ਅਤੇ ਸਾਹਿਤ
ਚਿੰਤਨ ਦੇ ਖੇਤਰ ਵਿਚ ਅਸਾਧਾਰਣ ਯੋਗਤਾ ਸਦਕਾ 1991 ਈ. ਵਿਚ ਯੂ.ਜੀ.ਸੀ. ਨੇ ਨੈਸ਼ਨਲ
ਲੈਕਚਰਰ ਘੋਸ਼ਿਤ ਕੀਤਾ। ਇਹ ਮਾਣ ਪੰਜਾਬੀ ਦੇ ਗਿਣਵੇਂ-ਚੁਣਵੇਂ ਚਿੰਤਕਾਂ ਨੂੰ ਨਸੀਬ ਹੋਇਆ। ਤਿੰਨ
ਵਰ੍ਹਿਆਂ ਲਈ ਉਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਦਬੀ ਪੁਰਸਕਾਰ ‘ਸਰਸਵਤੀ ਸਨਮਾਨ’ ਦੀ
ਪੰਜਾਬੀ ਭਾਸ਼ਾ ਸਮਿਤੀ ਦਾ ਕਨਵੀਨਰ ਰਿਹਾ। ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ,
ਸ਼ਿਮਲਾ ਵਿਖੇ ਵੀ ਉਸ ਕੁਝ ਵਕਤ ਬਤੌਰ ਫੈਲੋ ਦੇ ਗੁਜ਼ਾਰਿਆ। ਜ਼ਬਾਨਦਾਨੀ ਦੇ ਮਾਹਿਰ ਡਾ. ਰਾਹੀ ਨੂੰ
ਪੰਜਾਬੀ ਤੋਂ ਇਲਾਵਾ ਉਰਦੂ, ਫ਼ਾਰਸੀ , ਹਿੰਦੀ ਅਤੇ ਅੰਗਰੇਜ਼ੀ ਜ਼ੁਬਾਨਾਂ ਉੱਪਰ ਵੀ ਆਬੂਰ ਹਾਸਲ ਸੀ
ਅਤੇ ਇਨ੍ਹਾਂ ਜ਼ੁਬਾਨਾਂ ਵਿਚ ਵੀ ਉਸ ਖੋਜ-ਪੱਤਰ ਲਿਖ ਕੇ ਆਪਣੀ ਬਹੁਭਾਸ਼ਾਈ ਯੋਗਤਾ ਦਾ ਸਿੱਕਾ
ਮਨਵਾਇਆ।

Joginder Singh Rahi - Habhajan Singh Bhatia

Copyright 2011 Panjabi Alochana. All rights reserved.

Web Hosting

Turbify: My Services

Panjabi Alochana ਪੰਜਾਬੀ ਆਲੋਚਨਾ
New Delhi
India