Panjabi Alochana

Panjabi Alochana ਪੰਜਾਬੀ ਆਲੋਚਨਾ
New Delhi
India

  • ਮੁੱਖ ਪੰਨਾ
  • ਆਪਣੇ ਬਾਰੇ
  • ਸੇਵਾਵਾਂ
  • ਮੱਧਕਾਲੀ ਸਾਹਿਤClick to open the ਮੱਧਕਾਲੀ ਸਾਹਿਤ menu
    • ਗੁਰਬਾਣੀ
    • ਸੂਫ਼ੀ ਕਾਵਿ
    • ਕਿੱਸਾ ਕਾਵਿ
    • ਲੋਕਧਾਰਾ
  • ਆਧੁਨਿਕ ਸਾਹਿਤClick to open the ਆਧੁਨਿਕ ਸਾਹਿਤ menu
    • ਆਧੁਨਿਕ ਕਾਵਿ
    • ਪੰਜਾਬੀ ਗਲਪ
    • ਨਾਟਕ ਤੇ ਰੰਗਮੰਚ
    • ਪਰਵਾਸੀ ਪੰਜਾਬੀ ਸਾਹਿਤ
    • ਹੋਰ ਸਾਹਿਤਕ ਰੂਪ
  • ਸਾਹਿਤ-ਸਿੱਧਾਂਤ
  • ਸਮਕਾਲੀ ਮਸਲੇ
  • VideosClick to open the Videos menu
    • ਗੁਰਬਾਣੀ
    • ਮੱਧਕਾਲੀ ਸਾਹਿਤ
    • ਆਧੁਨਿਕ ਸਾਹਿਤ
    • ਪ੍ਰਵਾਸੀ ਸਾਹਿਤ
    • ਭਾਸ਼ਾ ਸਮਾਜ ਤੇ ਸਭਿਆਚਾਰ
    • ਸਾਹਿਤ ਸਿੱਧਾਂਤ
  • ਸੰਪਰਕ ਕਰੋ

Studies in Gurbani and Gurmat Literature

 

ਇਸ ਪੰਨੇ ਉੱਤੇ ਗੁਰਬਾਣੀ ਅਤੇ ਗੁਰਮਤਿ ਕਾਵਿ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਸ ਕਾਵਿਧਾਰਾ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਗਿਆ ਹੈ।

 


ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

Articles in English

  1. A Semiotic Reading of Guru Granth Sahib
  2. Sri Guru Granth Sahib and Indian Culture
  3. Sikhism and Dalit Liberation 
  4. Hermeneutics of Guru Granth and Guru Panth - Prof. Muthumohan
  5. Tamil Philosophical Traditions in Continental Context Muthu Mohan
  6. Religious Experience - Perminder Singh
  7. Inter-faith Dialogue and the  Discourse of Guru Granth Sahib
    

Articles in Punjabi



  1. Bhagat Kabir Bani te Rachana
  2. Bhagat Sadhna Pipa Ate Sain di Bani da Adhyan
  3. Dalit Chetna ate Guru Granth Sahib
  4. Gurbani Anusar Kal Ate Maut Da Sankalp
  5. Gurbani vich Akath Katha da Vidhan
  6. Guru Arjan Bani da Vichardharak Adhyan
  7. Guru Arjan Dev Bani da Sabhiacharak Paripekh
  8. ਸ਼ਬਦ-ਰਹੱਸ ਅਤੇ ਗੁਰਬਾਣੀ ਗਿਆਨ ਸ਼ਾਸਤਰੀ ਪਰਿਪੇਖ
  9. ਜਪੁ ਜੀ ਸਾਹਿਬ ਦਾ ਪਾਠਗਤ ਅਧਿਐਨ
  10. Vyakhia Shastar te Gurbani
  11. Interfaith Dialogue and Rereading of Guru Granth Sahib
  12. Guru Granth Sahib vich Chetana
  13. Interfaith Dialogue The Sufi and Sikh Perspective
  14. ਗੁਰੂ ਨਾਨਕ ਬਾਣੀ ਚਿੰਤਨ  ਪ੍ਰਤਿਰੋਧ ਦਾ ਸਭਿਆਚਾਰ ਤੇ ਦਾਰਸ਼ਨਿਕ ਸੰਵਾਦ
  15. ਗੁਰੂ ਨਾਨਕ ਬਾਣੀ ਵੈਦਿਕ ਤੇ ਸਿੱਧ-ਨਾਥ ਪਰੰਪਰਾ
  16. Guru Nanak Dev Present Perspective and Relevance

 

 

ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

  1. Guru Gobind Singh di Bharati Sabhiachar Nu Den
  2. Guru Gobind Singh Jivan te Rachna
  3. Guru Granth Sahib Vich Nari Chetna
  4. Guru Tegh Bahadur Bani da Darshanak Pakh
  5. Guru Granth Sahib de Manvi Srokar
  6. Guru Nank Rachit Maru Solhe
  7. Rashtri Ekta Ate Guru Granth Sahib
  8. Sabhiacharak Jagriti de Pratik Bhagat Kabir
  9. Sabhiacharak Kranti Ate Mukti da Pravachan Guru Granth Sahib
  10. Samkali Dharam Chintan ate Guru Granth Sahib
  11. Viakhya Shaster di Parampara ate Gurbani
  12. Guru Granth Sahib di Samkali Prasangikta
  13. Sarb Sanjhe Sabhiachar de Nirmata Guru Arjan Dev
  14. Vyakhia Shaster te Gurbani
  15. Bharati Darshanik Parampara te Guru Nanak Dev
  16. ਪੰਜਾਬ ਦੀ ਗਿਆਨ ਪਰੰਪਰਾ ਅਤੇ ਸਮਕਾਲੀ ਮੀਡੀਆ
  17. Guru Granth Bani da Smaj-Sabhiacharak Adhyan - Sukhdev Singh
  18. Guru Granth Sahib dian Varan da Rag Parbandh - Sukhdev Singh
  19. Guru Granth Sahib Vichle Shlokan da Rupakark Pripekh - Sukhdev Singh
  20. Vartman Jivan Shaily te Guru Granth Sahib - Sukhdev Singh
  21.  
  22. ਕਹਿ ਰਵਿਦਾਸ ਨਿਦਾਨਿ ਦਿਵਾਨੇ - ਜਸਵੰਤ ਸਿੰਘ  ਜ਼ਫ਼ਰ
  23. ਗੁਰ ਪਰਸਾਦਿ ਕਹੈ ਜਨੁ ਭੀਖਨੁ - ਜਸਵੰਤ ਸਿੰਘ ਜ਼ਫ਼ਰ
  24. ਬੇਣੀ ਕਹੈ ਸੁਨਹੁ ਰੇ ਭਗਤਹੁ - ਜਸਵੰਤ ਸਿੰਘ ਜ਼ਫ਼ਰ
  25. ਕਹੁ ਕਬੀਰ ਜਨ ਭਏ ਖਾਲਸੇ -ਜਸਵੰਤ ਸਿੰਘ ਜ਼ਫ਼ਰ
  26. ਗੁਰੂ ਨਾਨਾਕ ਬਾਣੀ ਦੀ ਭਾਰਤੀ ਸਭਿਆਚਾਰ ਨੂੰ ਸਦੀਵੀ ਦੇਣ - ਡਾ. ਸਰਵਜੀਤ ਕੌਰ
  27. ਗੁਰਬਾਣੀ ਸ਼ਬਦ ਰਹੱਸ ਅਤੇ ਬ੍ਰਹਿਮੰਡੀ ਚੇਤਨਾ: ਡਾ. ਕੁਲਦੀਪ ਕੌਰ ਪਾਹਵਾ
  28. Interfaith Dialogue and Guru Granth Sahib
  29. Keynote IIAS Conference on Guru Nanak Dev
  30. भारतीय ज्ञान परंपरा और गुरू नानक वाणी

ਸ਼ਾਮਿਲ ਲੇਖਾਂ ਦੇ ਕੁਝ ਅੰਸ਼ . . .


ਸਭਿਆਚਾਰਕ ਕ੍ਰਾਂਤੀ ਅਤੇ ਮੁਕਤੀ ਦਾ ਪ੍ਰਵਚਨ           

ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ ਦਾ ਪਾਵਨ ਗ੍ਰੰਥ ਹੋਣ ਦੇ ਨਾਲ ਨਾਲ, ਮੱਧਕਾਲੀਨ ਭਾਰਤ ਦੀ ਮਹੱਤਵਯੋਗ ਸਾਹਿੱਤਕ ਅਤੇ ਸਭਿਆਚਾਰਕ ਟੈਕਸਟ ਵੀ ਹੈ। ਅੱਜ ਤੋਂ ਚਾਰ ਸੌ ਸਾਲ ਪਹਿਲਾਂ ਗੁਰੂ ਅਰਜਨ ਦੇਵ ਦੁਆਰਾ ਰਚੇ ਗਏ ਇਸ ਮਹਾਂ-ਗ੍ਰੰਥ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਉਂਤਬੱਧ ਢੰਗ ਨਾਲ ਸੰਕਲਿਤ ਅਤੇ ਸੰਪਾਦਿਤ ਰਚਨਾ ਹੈ। ਇਸ ਵਿਚ ਸਿੱਖ ਗੁਰੂ-ਵਿਅਕਤੀਆਂ ਦੀ ਬਾਣੀ ਤੋਂ ਇਲਾਵਾ ਭਾਰਤੀ ਉਪ-ਮਹਾਂਦੀਪ ਦੇ ਭਿੰਨ-ਭਿੰਨ ਭੂਗੋਲਿਕ ਖਿੱਤਿਆਂ, ਖੇਤਰੀ ਸਭਿਆਚਾਰਾਂ, ਧਰਮ-ਸੰਪ੍ਰਦਾਵਾਂ ਅਤੇ ਜਾਤ-ਬਰਾਦਰੀਆਂ ਨਾਲ ਸੰਬੰਧਿਤ ਪ੍ਰਮੁੱਖ ਸੰਤਾਂ, ਭਗਤਾਂ ਅਤੇ ਸੂਫ਼ੀ ਸੰਤ ਬਾਬਾ ਫ਼ਰੀਦ ਦੀ ਬਾਣੀ ਵੀ ਸ਼ਾਮਿਲ ਹੈ, ਜੋ ਇਸ ਨੂੰ ਸਰਬ-ਭਾਰਤੀ ਅਤੇ ਅਦੁੱਤੀ ਮਹੱਤਵ ਪ੍ਰਦਾਨ ਕਰਦੀ ਹੈ। ਸੱਚ ਤਾਂ ਇਹ ਹੈ ਕਿ ਇਸਦੀ ਸਿਰਜਣਾ ਤੇ ਸੰਕਲਪਨਾ ਦੇ ਪਿਛੋਕੜ ਵਿਚ ਇਕ ਅਜਿਹੀ ਉਦਾਰ ਮਾਨਵਵਾਦੀ ਵਿਸ਼ਵ-ਦ੍ਰਿਸ਼ਟੀ ਕਾਜਸ਼ੀਲ ਨਜ਼ਰ ਆਉਂਦੀ ਹੈ ਜੋ ਧਾਰਮਿਕ ਸਹਿਨਸ਼ੀਲਤਾ ਅਤੇ ਸਭਿਆਚਾਰਕ ਸੁਮੇਲ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ ਅਤੇ ਭਿੰਨਤਾਵਾਂ ਦਾ ਆਦਰ ਕਰਨਾ ਸਿਖਾਉਂਦੀ ਹੈ। ਸਿੱਖ ਸੰਸਥਾ ਦੇ ਅੰਤਰਗਤ ਇਸ ਪਾਵਨ ਗ੍ਰੰਥ ਵਿਚ ਸ਼ਾਮਿਲ ਸਮੁੱਚੀ ਬਾਣੀ ਨੂੰ ਗੁਰਬਾਣੀ ਵਜੋਂ ਮਾਨਤਾ ਪ੍ਰਾਪਤ ਹੈ। ਮਹੱਤਵਪੂਰਣ ਗੱਲ ਇਹ ਹੈ ਕਿ 12ਵੀਂ ਸਦੀ ਈਸਵੀ ਤੋਂ ਲੈਕੇ 17ਵੀਂ ਸਦੀ ਈਸਵੀ ਦੇ ਲੰਮੇ ਵਿਸਤਾਰ ਵਿਚ ਫੈਲੀ ਹੋਈ ਇਸ ਸਮੁੱਚੀ ਰਚਨਾ ਵਿਚ ਮਾਨਵੀ ਸਰੋਕਾਰਾਂ ਦੀ ਡੂੰਘੀ ਸਮਾਨਤਾ ਦ੍ਰਿਸ਼ਟੀਗੋਚਰ ਹੁੰਦੀ ਹੈ। ਅਸਲ ਵਿਚ ਮਨੁੱਖੀ ਜੀਵਨ, ਜਗਤ ਅਤੇ ਯਥਾਰਥ ਬਾਰੇ ਇਸਦਾ ਸਮਾਨ ਦ੍ਰਿਸ਼ਟੀਕੋਣ ਹੀ ਇਸਦੀ ਅੰਦਰੂਨੀ ਏਕਤਾ ਅਤੇ ਵਿਚਾਰਧਾਰਾਈ ਇਕਸੁਰਤਾ ਦਾ ਲਖਾਇਕ ਹੈ ਜਿਸਦੇ ਸਾਮ੍ਹਣੇ ਇਸਦੇ ਸਮੂਹ ਖੇਤਰੀ, ਭਾਸ਼ਾਈ ਅਤੇ ਸਭਿਆਚਾਰਕ ਵਖਰੇਵੇਂ ਮਹੱਤਵਹੀਣ ਹੋ ਨਿਬੜਦੇ ਹਨ। . . .

ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : Sabhiacharak Kranti Ate Mukti da Pravachan 

 


 

Semiotic Reading of Guru Granth Sahib

Guru Granth Sahib (also called the Adi Granth) is primarily a sacred scripture of the Sikh faith.  But apart from being a religious scripture it is also a significant cultural text produced in the medieval era of Indian history. The purpose of this paper is to attempt a semiotic reading this Granth. This semiotic model needs some clarification. As we are aware, semiotics is a methodology and a strategy of reading as applied to literary and cultural texts. In simple terms it deals with texts as structures of meaning and tries to understand how we mean, what we mean. As a discipline of study it has its origins in the structuralist mode of thinking based on the structural linguistics of Ferdinand de Saussure. But since then lots of developments have taken place in the field of semiotics. . . .

ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : A Semiotic Reading of Guru Granth Sahib

 

 


 

ਸਮਕਾਲੀ ਧਰਮ-ਚਿੰਤਨ ਤੇ ਗੁਰੂ ਗ੍ਰੰਥ ਸਾਹਿਬ

ਅੱਜ ਦੁਨੀਆਂ ਦੇ ਕੋਨੇ ਕੋਨੇ ਉੱਤੇ ਧਾਰਮਿਕ ਗਤੀ-ਵਿਧੀਆਂ ਅਤੇ ਸਰਗਰਮੀਆਂ ਦਾ ਅਜਿਹਾ ਅਨੋਖਾ ਉਭਾਰ ਦ੍ਰਿਸ਼ੀਗੋਚਰ ਹੁੰਦਾ ਹੈ ਜਿਸਨੂੰ ਸਮਕਾਲੀ ਵਿਦਵਾਨਾਂ ਨੇ ਧਰਮ ਦੀ ਵਾਪਸੀ ਦਾ ਨਾਮ ਦਿੱਤਾ ਹੈ। ਪਰ ਅਜੋਕੇ ਸੰਸਾਰ ਵਿਚ ਤੇਜ਼ੀ ਨਾਲ ਵਿਕਸਿਤ ਹੋ ਰਹੀ ਉੱਤਰ-ਉਦਿਓਗਿਕ ਅਰਥ-ਵਿਵਸਥਾ ਅਤੇ ਉੱਤਰ-ਆਧੁਨਿਕ ਸੋਚ ਦੇ ਸੰਦਰਭ ਵਿਚ ਧਰਮ ਦੀ ਇਹ ਵਾਪਸੀ ਇਕ-ਇਕਹਿਰੇ ਸੁਭਾ ਵਾਲੀ ਨਹੀਂ ਸਗੋਂ ਦੂਹਰੇ ਚਰਿਤਰ ਵਾਲੀ ਹੈ। ਕਿਧਰੇ ਇਹ ਖਪਤ-ਸੱਭਿਆਚਾਰ ਦੀ ਅਰਥਹੀਣਤਾ ਦੇ ਅਹਿਸਾਸ ਵਿਚੋਂ ਉਪਜੀ ਰੂਹਾਨੀ ਜਾਗ੍ਰਿਤੀ ਦੇ ਰੂਪ ਵਿਚ ਅਤੇ ਕਿਧਰੇ ਅਖੌਤੀ ਧਰਮ-ਯੁੱਧ ਜਾਂ ਜਿਹਾਦ ਦੇ ਰੂਪ ਵਿਚ ਸਾਮ੍ਹਣੇ ਆਈ ਹੈ। ਇਹੀ ਕਾਰਣ ਹੈ ਕਿ ਅਜੋਕੇ ਸੰਸਾਰ ਵਿਚ ਧਰਮ ਦੇ ਕਲਿਆਣਕਾਰੀ ਅਤੇ ਮਾਨਵ-ਹਿਤਕਾਰੀ ਸਰੂਪ ਦੇ ਨਾਲ ਨਾਲ ਉਸਦਾ ਵਿਨਾਸ਼ਕਾਰੀ ਅਤੇ ਭਿਆਨਕ ਚਿਹਰਾ ਵੀ ਸਾਮ੍ਹਣੇ ਆਇਆ ਹੈ - ਕਿਧਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ ਮੂਲਵਾਦੀ ਧਾਰਮਿਕ ਲਹਿਰਾਂ ਦੇ ਰੂਪ ਵਿਚ ਅਤੇ ਕਿਧਰੇ ਆਤਮਘਾਤੀ ਦਸਤਿਆਂ ਦੀਆਂ ਦਹਿਸ਼ਤਗਰਦੀ ਕਾਰਵਾਈਆਂ ਦੇ ਰੂਪ ਵਿਚ। ਸੂਝਵਾਨ ਵਿਚਾਰਵਾਨਾਂ ਨੇ ਮਾਨਵ-ਜਾਤੀ ਨੂੰ ਵਿਭਿੰਨ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਦੇ ਟਕਰਾਉ ਦੇ ਰਾਹ ਤੋਰਣ ਵਾਲੇ ਇਸ ਅਖੌਤੀ ਧਰਮ-ਯੁੱਧ ਦਾ ਬਦਲ ਅੰਤਰ-ਧਰਮ-ਸੰਵਾਦ ਨੂੰ ਮੰਨਿਆਂ ਹੈ।ਮਸਲਾ ਧਰਮ ਦੇ ਹਕੀਕੀ (ਰੂਹਾਨੀ) ਅਰਥਾਂ ਨੂੰ ਪਛਾਨਣ ਦਾ ਹੈ ਜਿਸਨੂੰ ਸੁਹਿਰਦਤਾ ਅਤੇ  ਸੰਵਾਦ ਨਾਲ ਹੀ ਨਜਿਠਿਆ ਜਾ ਸਕਦਾ ਹੈ।  ਦੇਖਣਾ ਇਹ ਹੈ ਕਿ ਸਿੱਖ ਧਰਮ ਦੀ ਵਿਸ਼ਵ-ਦ੍ਰਿਸ਼ਟੀ ਅਤੇ ਵਿਚਾਰਧਾਰਾ ਨੂੰ ਮੂਰਤੀਮਾਨ ਕਰਨ ਵਾਲਾ ਇਹ ਪਾਵਨ ਗ੍ਰੰਥ, ਧਰਮ ਦੀ ਅਖੌਤੀ ਵਾਪਸੀ ਅਤੇ ਅੰਤਰ-ਧਰਮ-ਸੰਵਾਦ (inter-religious dialogue) ਦੇ ਅਜੋਕੇ ਦੌਰ ਵਿਚ ਧਰਮ ਦੇ ਹਕੀਕੀ ਅਰਥਾਂ ਨੂੰ ਪੁਨਰ-ਸਥਾਪਿਤ ਕਰਨ ਵਿਚ ਕਿਸ ਕਿਸਮ ਦੀ ਭੂਮਿਕਾ ਨਿਭਾ ਸਕਦਾ ਹੈ। ਇਸ ਮੰਤਵ ਦੀ ਪੂਰਤੀ ਲਈ ਸੱਭ ਤੋਂ ਪਹਿਲਾਂ ਧਰਮ-ਅਧਿਐਨ ਦੇ ਵਿਸ਼ਵ-ਵਿਆਪੀ ਪਰਿਪੇਖ ਨੂੰ ਦ੍ਰਿਸ਼ਟੀਗੋਚਰ ਕਰਨਾ ਬਣਦਾ ਹੈ।. . .

ਪੂਰਾ ਲੇਖ ਪੜ੍ਹਨ ਲਈ ਕਲਿਕ ਕਰੋ : Samkali Dharam Chintan ate Guru Granth Sahib




 

ਗੁਰੂ ਗ੍ਰੰਥ ਸਾਹਿਬ ਵਿੱਚ ਨਾਰੀ-ਚੇਤਨਾ

 ਨਾਰੀਵਾਦ ਅਜੋਕੇ ਦੌਰ ਵਿਚ ਸਾਮ੍ਹਣੇ ਆਈ ਇਕ ਕ੍ਰਾਂਤੀਕਾਰੀ ਬੌਧਿਕ ਅਤੇ ਰਾਜਨੀਤਕ ਲਹਿਰ ਹੈ। ਇਸ ਦੀ ਮੂਲ ਧਾਰਣਾ ਇਹ ਹੈ ਕਿ ਮੌਜੂਦਾ ਸਾਮਾਜਿਕ ਵਿਵਸਥਾ ਦਾ ਕੇਂਦਰੀ ਧੁਰਾ ਲਿੰਗ-ਭੇਦ ਹੈ ਜਿਸਨੇ ਹੁਣ ਤਕ ਔਰਤ ਨੂੰ ਮਰਦ ਦੇ ਅਧੀਨ ਰੱਖਿਆ ਹੈ। ਨਾਰੀਵਾਦੀਆਂ ਅਨੁਸਾਰ ਔਰਤਾਂ ਦੀ ਇਹ ਅਧੀਨਗੀ ਜੀਵਨ ਦੇ ਕਿਸੇ ਇਕ ਖੇਤਰ ਤਕ ਸੀਮਿਤ ਨਹੀਂ ਸਗੋਂ ਸਮੁੱਚੇ ਸਾਮਾਜਿਕ ਵਰਤਾਰੇ ਅਤੇ ਵਿਹਾਰ ਤਕ ਫੈਲੀ ਹੋਈ ਹੈ। ਇਸ ਤਰ੍ਹਾਂ ਨਾਰੀਵਾਦ ਨੇ ਲਿੰਗ-ਭੇਦ ਦੀ ਦਰਜਾਬੰਦੀ ਅਨੁਸਾਰ ਉੱਸਰੇ ਸਾਮਾਜਿਕ ਰਿਸ਼ਤਿਆਂ ਦੀ ਸਿਆਸਤ ਨਾਲ ਆਪਣਾ ਸਰੋਕਾਰ ਜੋੜਿਆ ਹੈ ਅਤੇ ਇਸ ਵਿਤਕਰੇ ਭਰੀ ਮਰਦ-ਪ੍ਰਧਾਨ ਸਾਮਾਜਿਕ ਵਿਵਸਥਾ ਨੂੰ ਤਬਦੀਲ ਕਰਨ ਉੱਤੇ ਜ਼ੋਰ ਦਿੱਤਾ ਹੈ। ਇਸਦੀ ਵਿਚਾਰਧਾਰਾ ਅਤੇ ਸਿਆਸਤ ਔਰਤ ਨੂੰ ਇਸ ਅਧੀਨਗੀ ਤੋਂ ਮੁਕਤ ਕਰਕੇ ਅਜਿਹੇ ਸਮਾਜ ਸਭਿਆਚਾਰ ਦਾ ਨਿਰਮਾਨ ਕਰਨਾ ਲੋਚਦੀ ਹੈ ਜਿਸ ਵਿਚ ਉਸਦੀਆਂ ਆਕਾਂਖਿਆਵਾਂ ਅਤੇ ਉਦੇਸ਼ਾਂ ਦਾ ਲੋੜੀਂਦਾ ਧਿਆਨ ਰੱਖਿਆ ਜਾਵੇ। ਇਸ ਤਰ੍ਹਾਂ ਨਾਰੀਵਾਦ ਨਿਰੋਲ ਆਕਾਦਮਿਕ ਲਹਿਰ ਨਹੀਂ ਸਗੋਂ ਇਸਦਾ ਸਰਗਰਮ ਸਿਆਸਤ ਨਾਲ ਵੀ ਡੂੰਘਾ ਸਰੋਕਾਰ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਰਜਿਤ ਪ੍ਰਵਚਨ ਵਿੱਚ ਨਾਰੀ-ਚੇਤਨਾ ਦਾ ਮਹੱਤਵਪੂਰਣ ਪ੍ਰਗਟਾਵਾ ਹੋਇਆ ਹੈ।  . . .

 

ਪੂਰਾ ਲੇਖ ਪੜ੍ਹਨ ਲਈ ਕਲਿਕ ਕਰੋ : Guru Granth Sahib Vich Nari Chetna

 


 

ਦਲਿਤ-ਚੇਤਨਾ ਅਤੇ ਗੁਰੂ ਗ੍ਰੰਥ ਸਾਹਿਬ

 

ਮਨੁੱਖੀ ਜੀਵਨ ਦੇ ਯਥਾਰਥ ਨੂੰ ਪਰਮਾਥ ਦੇ ਮੁਹਾਵਰੇ ਰਾਹੀਂ ਸੰਬੋਧਿਤ ਹੋਣ ਵਾਲੀ ਇਹ ਰਚਨਾ (ਗੁਰਬਾਣ) , ਅਰਥਾਂ ਦਾ ਬਹੁ-ਪਰਤੀ ਤੇ ਬਹੁ-ਪਾਸਾਰੀ ਸੰਗਠਨ ਉਸਾਰਦੀ ਹੈ। ਜੇ ਇਕ ਪਾਸੇ ਇਹ ਮਨੁੱਖੀ ਜੀਵਨ ਦੀ ਨੈਤਿਕ ਅਤੇ ਅਧਿਆਤਮਕ ਅਗਵਾਈ ਦਾ ਸਦੀਵੀ ਪ੍ਰੇਰਣਾ-ਸਰੋਤ ਬਣਦੀ ਹੈ ਤਾਂ ਦੂਜੇ ਪਾਸੇ ਇਹ ਸਾਮਾਜਿਕ ਸੰਸਥਾਵਾਂ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕ੍ਰਾਂਤੀਕਾਰੀ ਪ੍ਰਵਚਨ ਦਾ ਨਿਰਮਾਨ ਕਰਦੀ ਹੈ। ਗੁਰਬਾਣੀ ਦਾ ਇਹ ਕ੍ਰਾਂਤੀਕਾਰੀ ਪ੍ਰਵਚਨ ਮੱਧਕਾਲੀਨ ਭਾਰਤੀ ਸਮਾਜ-ਸੱਭਿਆਚਾਰ ਦੇ ਇਤਿਹਾਸਕ ਯਥਾਰਥ ਨਾਲ ਸੰਵਾਦ ਰਚਾਉਂਦਾ ਹੈ ਅਤੇ ਮੂਲਮਾਨਵੀ ਸਰੋਕਾਰਾਂ ਨੂੰ ਪੁਨਰ-ਪਰਿਭਾਸ਼ਿਤ ਕਰਨ ਵਲ ਰੁਚਿਤ ਹੁੰਦਾ ਹੈ। ਇਹ ਸਮਾਜ ਦੇ ਉਨ੍ਹਾਂ ਨੀਵੇਂ ਨਿਤਾਣੇ ਤੇ ਦੱਬੇ ਕੁਚਲੇ ਲੋਕਾਂ ਦਾ ਪੱਖ ਪੂਰਦਾ ਹੈ ਜੋ ਤੱਤਕਾਲੀਨ ਵਿਵਸਥਾ ਵਿਚ ਧਾਰਮਿਕ ਵਿਤਕਰੇ,ਆਰਥਕ ਸ਼ੋਸ਼ਣ ਅਤੇ ਸਾਮਾਜਿਕ ਅਨਿਆਂ ਦਾ ਸ਼ਿਕਾਰ ਹਨ। ਇਸ ਤੋਂ ਇਲਾਵਾ ਗੁਰਬਾਣੀ ਇਹ ਪ੍ਰਵਚਨ ਇਕ ਅਜਿਹੇ ਆਦਰਸ਼ ਮਨੁੱਖ ਦੀ ਸਿਰਜਣਾ ਕਰਨ ਦਾ ਉਪਰਾਲਾ ਕਰਦਾ ਹੈ ਜੋ ਨਿਜ-ਕੇਂਦ੍ਰਿਤ ਜਾਂ ਹਉਮੈਧਾਰੀ ਜਵਿਨ-ਜਾਚ ਦੀ ਤੰਗ ਵਲਗਣ ਵਿਚੋਂ ਨਿਕਲ ਕੇ ਆਪੇ ਅਤੇ ਬ੍ਰਹਿਮੰਡ ਨਾਲ ਇਕਸੁਰ ਹੋਕੇ ਜਿਉਂ ਸਕੇ ਅਤੇ ਹਰ ਕਿਸਮ ਦੇ ਮਸਨੂਈ ਵਿਤਕਰਿਆਂ ਤੋਂ ਨਿਰਲੇਪ ਹੋਕੇ ਵਿਚਰ ਸਕੇ। ਦੂਸਰੇ ਸ਼ਬਦਾਂ ਵਿਚ ਇਹ ਪ੍ਰਵਚਨ ਨਿਰੋਲ ਵਿਅਕਤੀਗਤ ਮੁਕਤੀ ਦਾ ਸਿੱਧਾਂਤ ਪੇਸ਼ ਨਹੀਂ ਕਰਦਾ ਸਗੋਂ ਸਾਮਾਜਿਕ ਯਥਾਰਥ ਦੇ ਸਮੱਸਿਆਗ੍ਰਸਤ ਪਾਸਾਰ ਨਾਲ ਵੀ ਡੂੰਘਾ ਸਰੋਕਾਰ ਜੋੜਦਾ ਹੈ। 

ਪੂਰਾ ਲੇਖ ਪੜ੍ਹਨ ਲਈ ਕਲਿਕ ਕਰੋ : Dalit Chetna ate Guru Granth Sahib


ਸਭਿਆਚਾਰਕ ਨਵ-ਜਾਗ੍ਰਿਤੀ ਦੇ ਪ੍ਰਤੀਕ ਭਗਤ ਕਬੀਰ

ਭਗਤ ਕਬੀਰ ਮੱਧਕਾਲੀਨ ਭਾਰਤ ਦੇ ਉਨ੍ਹਾਂ ਮਹਾਨ ਸੰਤਾਂ, ਸੂਫ਼ੀਆਂ ਅਤੇ ਗੁਰੂ-ਵਿਅਕਤੀਆਂ ਵਿਚੋਂ ਹਨ ਜਿਨ੍ਹਾਂ ਨੇ ਆਪਣੇ ਰੂਹਾਨੀ ਕਲਾਮ ਰਾਹੀਂ ਧਰਮ, ਸਮਾਜ ਅਤੇ ਸਭਿਆਚਾਰ ਦੇ ਖੇਤਰ ਵਿਚ ਜਾਗ੍ਰਿਤੀ (Renaissance) ਦੀ ਵਿਆਪਕ ਲਹਿਰ ਨੂੰ ਉਸਾਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ। ਭਗਤੀ ਲਹਿਰ ਦੀ ਨਿਰਗੁਣਧਾਰਾ ਦੇ ਇਸ ਮਹਾਨ ਸੰਤ ਦੀ ਬਾਣੀ ਸਿੱਖ ਧਰਮ ਦੇ ਪਾਵਨ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਵਿਚ ਸ਼ਾਮਿਲ ਹੈ। ਕਬੀਰ-ਬਾਣੀ ਨੂੰ ਸਭਿਆਚਰਕ ਜਾਗ੍ਰਿਤੀ ਦੇ ਪਰਿਪੇਖ ਵਿਚ ਰੱਖ ਕੇ ਵਾਚਣ ਅਤੇ ਵਿਚਾਰਨ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਿਹੀ ਚਰਚਾ ਕਰਨੀ ਉਚਿਤ ਪ੍ਰਤੀਤ ਹੁੰਦੀ ਹੈ। ਮੁੱਢਲੀ ਗੱਲ ਇਹ ਹੈ ਕਿ ਕਬੀਰ ਜੀ ਦੇ ਜਨਮ ਅਤੇ ਜੀਵਨ ਬਾਰੇ ਇਤਿਹਾਸਕ ਤੱਥਾਂ ਨਾਲੋਂ ਲੋਕ-ਰਵਾਇਤਾਂ ਵਧੇਰੇ ਪ੍ਰਚੱਲਤ ਹਨ ਜੋ ਇਨ੍ਹਾਂ ਦੀ ਅਲੌਕਿਕ ਹਸਤੀ ਅਤੇ ਚਮਤਕਾਰੀ ਸ਼ਖ਼ਸੀਅਤ ਵਲ ਸੰਕੇਤ ਕਰਦੀਆਂ ਹਨ। ਵਿਦਵਾਨਾਂ ਦੀ ਬਹੁ-ਸੰਮਤੀ ਅਨੁਸਾਰ ਕਬੀਰ ਜੀ ਦਾ ਜਨਮ 1398 ਈਸਵੀ ਵਿਚ ਉੱਤਰ ਪ੍ਰਦੇਸ਼ ਵਿਚ ਵਾਰਾਣਾਸੀ (ਬਨਾਰਸ) ਵਿਖੇ ਹੋਇਆ ਅਤੇ ਦੇਹਾਂਤ ਮਗਹਰ ਵਿਖੇ ਹੋਇਆ। 

ਪੂਰਾ ਲੇਖ ਪੜ੍ਹਨ ਲਈ ਕਲਿਕ ਕਰੋ : Sabhiacharak Jagriti de Pratik Bhagat Kabir

 


Hermeneutics of Guru Granth and Guru Panth

 

The communitarian idea of unity of Guru Granth and Guru Panth in no way avoids the rupture between the Scripture and its readers. On the other hand, the process of reading and understanding inevitably contains the moments of difference, consequently dialogue and convergence of multiple voices involved in the reading. The history of the making of Sikhism glaringly evidences the innumerably varying voices that were involved in the process. The biggest difference that was existing, at the macro-level, in Punjab during the days of the Gurus, was that of Hinduism and Islam. At a more micro-level, the Siddhas, the Sufis and the Sants contributed to the complicated religious situation of the then Punjab. Guru Nanak had wide discussions with the differing religious trends of the time. The voices of the Siddhas, the Sufis and the Sants were allowed to be articulated within the Sikh Scripture, Guru Granth Sahib. Not only the Sikh Gurus, but also so many saints of various denominations were made to be the authors of Guru Granth Sahib. Different linguistic paradigms are operative within Guru Granth Sahib. The Arabio-Persian linguistic experience as well as that of Sanskrit linguistic family find a comfortable space within the Sikh Scripture. Guru Granth Sahib covers a wide historical span of time, around five hundred years, it means an extensive temporal variety, and also a broad geographical territory, meaning a large spatial variety.

ਪੂਰਾ ਲੇਖ ਪੜ੍ਹਨ ਲਈ ਕਲਿਕ ਕਰੋ : Hermeneutics of Guru Granth and Guru Panth

Copyright 2011 Panjabi Alochana. All rights reserved.

Web Hosting

Turbify: My Services

Panjabi Alochana ਪੰਜਾਬੀ ਆਲੋਚਨਾ
New Delhi
India