Panjabi Alochana

Panjabi Alochana ਪੰਜਾਬੀ ਆਲੋਚਨਾ
New Delhi
India

  • ਮੁੱਖ ਪੰਨਾ
  • ਆਪਣੇ ਬਾਰੇ
  • ਸੇਵਾਵਾਂ
  • ਮੱਧਕਾਲੀ ਸਾਹਿਤClick to open the ਮੱਧਕਾਲੀ ਸਾਹਿਤ menu
    • ਗੁਰਬਾਣੀ
    • ਸੂਫ਼ੀ ਕਾਵਿ
    • ਕਿੱਸਾ ਕਾਵਿ
    • ਲੋਕਧਾਰਾ
  • ਆਧੁਨਿਕ ਸਾਹਿਤClick to open the ਆਧੁਨਿਕ ਸਾਹਿਤ menu
    • ਆਧੁਨਿਕ ਕਾਵਿ
    • ਪੰਜਾਬੀ ਗਲਪ
    • ਨਾਟਕ ਤੇ ਰੰਗਮੰਚ
    • ਪਰਵਾਸੀ ਪੰਜਾਬੀ ਸਾਹਿਤ
    • ਹੋਰ ਸਾਹਿਤਕ ਰੂਪ
  • ਸਾਹਿਤ-ਸਿੱਧਾਂਤ
  • ਸਮਕਾਲੀ ਮਸਲੇ
  • VideosClick to open the Videos menu
    • ਗੁਰਬਾਣੀ
    • ਮੱਧਕਾਲੀ ਸਾਹਿਤ
    • ਆਧੁਨਿਕ ਸਾਹਿਤ
    • ਪ੍ਰਵਾਸੀ ਸਾਹਿਤ
    • ਭਾਸ਼ਾ ਸਮਾਜ ਤੇ ਸਭਿਆਚਾਰ
    • ਸਾਹਿਤ ਸਿੱਧਾਂਤ
  • ਸੰਪਰਕ ਕਰੋ

Studies in Folkloristics and Punjabi Folklore

 

ਇਸ ਪੰਨੇ ਉੱਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਨਾਲ ਸੰਬੰਧਿਤ ਲੇਖ ਅਤੇ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਇਨ੍ਹਾਂ ਦੋਹਾਂ ਦੇ ਸਿੱਧਾਂਤਕ ਅਤੇ ਵਿਹਾਰਕ ਪੱਖਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪ੍ਰਸਤੁਤ ਕੀਤਾ ਗਿਆ ਹੈ।

 


ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

Articles by Dr. Jagbir Singh

  1. Punjabi Sabhiachar de Sadivi Prerna Sarot
  2. Madhkali Panjabi Sabhiachar Ate Sahit
  3. Malve di Punjabi Sahit Nu Den
  4. Madhkal Vich Lekhak Di Bhoomika
  5. ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ

Articles by Other Writers

  1. ਲੋਕਧਾਰਾ ਅਧੁਨਿਕ ਸੂਚਨਾ ਤੇ ਤਕਨੌਲੋਜੀ - ਡਾ. ਪ੍ਰੈਟੀ ਸੋਢੀ
  2. Lok rujhevan sairsapata - Dr. Pretty Sodhi

 

 

ਨਿਮਨ-ਅੰਕਿਤ ਵਿੱਚੋਂ ਕਿਸੇ ਵੀ ਲੇਖ ਨੂੰ ਪੜ੍ਹਨ ਲਈ ਸੰਬੰਧਿਤ ਲਿੰਕ ਉੱਤੇ ਕਲਿਕ ਕਰੋ :

Articles by Other Writers

  1. Folk Discourse in Oral and Written Literature Mahendra Mishra
  2. Oral Epic - MK Mishra
  3. Bastvad Uttar Bastvad ate Punjabi Sabhiachar - Amarjit Grewal
  4. Globkari Ate Punjabi Chetna Dr. Surjit Singh
  5. Punjabi Bhasha, Sahit, Sabhyachar ate Media Anter Samvad - Ravinder Singh
  6. Panjabi Sabhiachark Pehchan after 1947- Dr. Surjit Singh
  7. Panjabi Bhasha ate Sabhiachar da Bhavikh Amarjit Grewal
  8. Vishvikaran te Parvasi Punjabi Lokdhara N P Singh
  9. Lokdhara, Punjabi Virsa Ate Samkalin Vangaran - Dr Ravinder Singh
  10. IMPACT OF MEDIA AND THE ISSUES OF CULTURAL IDENTITY - Dr Ravinder Singh
  11. Punjabi Sabhiachar da Darpan Lokgeet -Kuljit Singh
  12. Bishnoi Samaj Sabhyacharak Adhyan - Chander Adeeb RS
  13. Globalisation te Punjabi Lokgayki  - Parampal


 

ਸ਼ਾਮਿਲ ਲੇਖਾਂ ਦੇ ਕੁਝ ਅੰਸ਼ . . .


ਪੰਜਾਬੀ ਸਭਿਆਚਾਰ ਦੇ ਸਦੀਵੀ ਪ੍ਰੇਰਣਾ ਸਰੋਤ



ਸਭਿਆਚਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਸ਼ਾ ਦੀ ਰਚਨਾਕਾਰੀ ਅਤੇ ਵਿਚੋਲਗੀ ਰਾਹੀਂ ਰੂਪ ਤੇ ਆਕਾਰ ਗ੍ਰਹਿਣ ਕਰਦਾ ਹੈ। ਇਹ ਭਾਸ਼ਾ ਦੀ ਸਿਰਜਣਕਾਰੀ ਸਮਰੱਥਾ ਦਾ ਹੀ ਚਮਤਕਾਰ ਹੈ ਜੋ ਦਿਸਦੇ ਸੰਸਾਰ ਦੀ ਭੌਤਿਕ ਅਤੇ ਜੀਵਾਤਮਕ ਹੋਂਦ ਨੂੰ ਅਰਥਾਂ ਦੇ ਮਾਨਵੀ ਸੰਸਾਰ ਵਿੱਚ ਤਬਦੀਲ ਕਰ ਦਿੰਦੀ ਹੈ। ਕੋਈ ਵੀ ਮਨੁੱਖੀ ਭਾਈਚਾਰਾ ਆਪਣੇ ਵਿਰਸੇ ਦੀਆਂ ਜਿਨ੍ਹਾਂ ਭਾਸ਼ਾਈ ਸੰਰਚਨਾਵਾਂ (ਅਰਥਾਤ ਲੋਕਧਾਰਾਈ ਅਤੇ ਸਾਹਿਤਕ ਸਿਰਜਣਾਵਾਂ) ਨੂੰ ਨਿਰੰਤਰ ਸਿਮਰਦਾ/ਚਿਤਵਦਾ ਰਹਿੰਦਾ ਹੈ ਉਹ ਉਸਦੇ ਅਵਚੇਤਨ ਵਿੱਚ ਜਾ ਵਸਦੀਆਂ ਹਨ ਅਤੇ ਉਸਦੀ ਨਵੇਕਲੀ ਪਛਾਣ ਦਾ ਆਧਾਰ ਹੋ ਨਿਬੜਦੀਆਂ ਹਨ। ਸੱਚ ਤਾਂ ਇਹ ਹੈ ਕਿ ਭਾਸ਼ਾ ਦੇ ਮਾਧਿਅਮ ਰਾਹੀਂ ਸਿਰਜੇ ਗਏ ਅਤੇ ਨਿਰੰਤਰ ਪੁਨਰ-ਸਿਰਜਿਤ ਹੋਣ ਵਾਲੇ ਮੌਖਿਕ ਅਤੇ ਲਿਖਤੀ ਪਾਠ ਕਿਸੇ ਮਨੁੱਖੀ ਭਾਈਚਾਰੇ ਨੂੰ ਸਭਿਆਚਾਰਕ ਪਛਾਣ ਹੀ ਪ੍ਰਦਾਨ ਨਹੀਂ ਕਰਦੇ ਸਗੋਂ ਉਸ ਲਈ ਪ੍ਰੇਰਣਾ ਦੇ ਜੀਵੰਤ ਸਰੋਤ ਬਣ ਜਾਂਦੇ ਹਨ। ਹਥਲੇ ਪਰਚੇ ਵਿੱਚ ਸਾਡਾ ਸਰੋਕਾਰ ਪੰਜਾਬੀ ਸਭਿਆਚਾਰ ਦੇ ਇਨ੍ਹਾਂ ਸਦੀਵੀ ਪ੍ਰੇਰਣਾ-ਸਰੋਤਾਂ ਦੀ ਨਿਸ਼ਾਨਦੇਹੀ ਕਰਨਾ ਹੈ। ਇਸ ਮੰਤਵ ਲਈ ਸਾਨੂੰ ਪੰਜਾਬ ਦੇ ਸਭਿਆਚਾਰਕ ਇਤਿਹਾਸ ਉੱਤੇ ਝਾਤ ਮਾਰਨੀ ਪਵੇਗੀ ਕਿਉਂਜੋ ਪੰਜਾਬੀ ਸਭਿਆਚਾਰ ਦੀ ਮੁੱਢਲੀ ਪਛਾਣ ਭਾਰਤੀ ਉਪ-ਮਹਾਦੀਪ ਦੇ ਉਸ ਭੂਗੋਲਿਕ ਖੇਤਰ ਦੇ ਹਵਾਲੇ ਨਾਲ ਹੁੰਦੀ ਹੈ ਜਿਸਨੂੰ ਪੰਜ ਦਰਿਆਵਾਂ ਦੀ ਧਰਤੀ ਜਾਂ ਪੰਜਾਬ ਆਖਿਆ ਜਾਂਦਾ ਹੈ।



ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : Punjabi Sabhiachar de Sadivi Prerna Sarot

 


 

ਮੱਧਕਾਲੀ ਪੰਜਾਬੀ ਵਾਰ ਕਾਵਿ ਦਾ ਲੋਕਧਾਰਾਈ ਅਧਿਐਨ 

ਵਾਰ ਸਾਹਿਤਕ ਪ੍ਰਗਟਾਵੇ ਦਾ ਅਜਿਹਾ ਰੂਪਾਕਾਰ ਹੈ ਜਿਸਦਾ ਮੁੱਖ ਲੱਛਣ ਕਾਵਿਕ ਬਿਰਤਾਂਤ ਦੇ ਮਾਧਿਅਮ ਰਾਹੀਂ ਸਥਾਪਿਤ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਾਰਤਾਲਾਪ ਅਤੇ ਸੰਘਰਸ਼ ਵਰਗੇ ਨਾਟਕੀ ਗੁਣਾਂ ਦਾ ਸਮਾਵੇਸ਼ ਵੀ ਹੁੰਦਾ ਹੈ ਜੋ ਇਸ ਨੂੰ ਇਕ ਜਟਿਲ ਕਿਸਮ ਦਾ ਰੂਪਾਕਾਰ ਬਣਾ ਦਿੰਦਾ ਹੈ। ਵਾਰ ਵਿਚਲਾ ਸੰਘਰਸ਼ ਜਾਂ ਟੱਕਰ ਦੋ ਯੋਧਿਆਂ ਵਿਚਕਾਰ ਹੋ ਸਕਦੀ ਹੈ, ਨੇਕੀ ਅਤੇ ਬਦੀ ਵਿਚਕਾਰ ਹੋ ਸਕਦੀ ਹੈ ਅਤੇ ਦੋ ਵਿਚਾਰਾਂ ਜਾਂ ਵਿਚਾਰਧਾਰਾਵਾਂ ਵਿਚਕਾਰ ਵੀ ਹੋ ਸਕਦੀ ਹੈ। ਪਰ ਇਤਨਾ ਅਵੱਸ਼ ਹੈ ਕਿ ਵਾਰ ਵਿਚ ਨਾਇਕ ਦੀ ਵੀਰਤਾ ਜਾਂ ਨੇਕੀ ਦਾ ਯਸ਼ ਗਾਇਨ ਜ਼ਰੂਰ ਹੁੰਦਾ ਹੈ। ਵਾਰ ਆਮ ਤੌਰ ਤੇ ਪਉੜੀ ਛੰਦ ਵਿਚ ਰਚੀ ਗਈ ਹੁੰਦੀ ਹੈ। ਇਸ ਛੰਦ ਦੇ ਦੋ ਮੁੱਖ ਭੇਦ ਮੰਨੇ ਗਏ ਹਨ – ਸਿਰਖੰਡੀ ਤੇ ਨਿਸ਼ਾਨੀ। ਸਿਰਖੰਡੀ ਛੰਦ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਮੱਧ ਤੁਕਾਂਤ ਹੁੰਦਾ ਹੈ ਜਦੋਂ ਕਿ ਨਿਸ਼ਾਨੀ ਛੰਦ ਵਿਚ ਅੰਤ-ਤੁਕਾਂਤ ਦੀ ਵਰਤੋਂ ਕੀਤੀ ਜਾਂਦੀ ਹੈ। ਰਸ ਦੀ ਦ੍ਰਿਸ਼ਟੀ ਤੋਂ ਵਾਰ ਦਾ ਰੂਪਾਕਾਰ ਵੀਰ ਰਸ ਨਾਲ ਸੰਬੰਧਿਤ ਹੈ ਜਿਸਦਾ ਸਥਾਈ ਭਾਵ ਉਤਸਾਹ ਹੈ। ਪਰ ਇਸਦੇ ਨਾਲ ਹੀ ਇਸ ਰਚਨਾ ਵਿਚ ਹਾਸ ਰਸ ਅਤੇ ਰੌਦਰ ਰਸਾਂ ਦੀ ਵਰਤੋਂ ਵੀ ਉਚਿਤ ਢੰਗ ਨਾਲ ਕੀਤੀ ਜਾ ਸਕਦੀ ਹੈ। ਭਾਵੇਂ ਪੰਜਾਬੀ ਸਾਹਿਤ ਦੇ ਕੁਝ ਇਤਿਹਾਸਕਾਰਾਂ ਨੇ ‘ਖ਼ੁਲਾਸਤੁਲ ਤਵਾਰੀਖ਼’ ਦੇ ਹਵਾਲੇ ਨਾਲ ਤੇਰ੍ਹਵੀਂ ਸਦੀ ਵਿਚ ਅਮੀਰ ਖ਼ੁਸਰੋ (1251-1305 ਈ.) ਦੀ ਰਚੀ ਹੋਈ ‘ਤੁਗ਼ਲਕ ਦੀ ਵਾਰ’ ਦਾ ਜ਼ਿਕਰ ਕੀਤਾ ਹੈ ਪਰ ਇਸ ਵਾਰ ਦਾ ਕੋਈ ਪ੍ਰਾਮਾਣਿਕ ਪਾਠ ਪ੍ਰਾਪਤ ਨਹੀਂ ਹੈ। ਇਨ੍ਹਾਂ ਸਤਰਾਂ ਦੇ ਲੇਖਕ ਨੇ ਇਸ ਸੰਦਰਭ ਵਿਚ ਇੰਟਰਨੈੱਟ ਉੱਤੇ ਉਪਲੱਬਧ ਸਮੱਗਰੀ ਦੀ ਖੋਜ-ਪੜਤਾਲ ਵੀ ਕੀਤੀ ਹੈ ਪਰ ਅਜਿਹੀ ਕਿਸੇ ਵਾਰ ਦਾ ਹਵਾਲਾ ਨਹੀਂ ਮਿਲਿਆ। ‘ਖ਼ੁਲਾਸਤੁਲ ਤਵਾਰੀਖ਼’ ਦੇ ਕਰਤਾ ਨੇ ਅਮੀਰ ਖ਼ੁਸਰੋ ਦੀਆਂ ਰਚਨਾਵਾਂ ਵਿਚ ਉਸਦੀ ਇਕ ਰਚਨਾ ‘ਤੁਗ਼ਲਕਨਾਮਾ’ ਦਾ ਜ਼ਿਕਰ ਜ਼ਰੂਰ ਕੀਤਾ ਹੈ ਪਰ ਇਸ ਨੂੰ ਕਿਸੇ ਤਰ੍ਹਾਂ ਵੀ ਪੰਜਾਬੀ ਵਾਰ ਦੇ ਅੰਤਰਗਤ ਨਹੀਂ ਰੱਖਿਆ ਜਾ ਸਕਦਾ ਕਿਉਂ ਜੋ ਇਹ ਫ਼ਾਰਸੀ ਗੱਦ ਵਿਚ ਰਚੀ ਗਈ ਰਚਨਾ ਹੈ। ਸਾਹਿਤਕ ਰੂਪਾਕਾਰ ਦੇ ਤੌਰ ਤੇ ਵਾਰ ਕਾਵਿ ਦਾ ਮੁੱਢ ਮੱਧਕਾਲ ਦੀਆਂ ਉਨ੍ਹਾਂ ਵੀਰ ਰਸੀ ਲੋਕ-ਵਾਰਾਂ ਨਾਲ ਬੱਝਦਾ ਹੈ ਜਿਨ੍ਹਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ ਅਤੇ ਜਿਨ੍ਹਾਂ ਦੇ ਕੁਝ ਆਂਸ਼ਿਕ ਨਮੂਨੇ ਵੀ ਪ੍ਰਾਪਤ ਹਨ। ਪਰ ਇਸ ਰੂਪਾਕਾਰ ਨਾਲ ਸੰਬੰਧਿਤ ਪਹਿਲੇ ਮੁਕੰਮਲ ਪਾਠ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ 22 ਵਾਰਾਂ ਦੇ ਰੂਪ ਵਿਚ ਹੀ ਮਿਲਦੇ ਹਨ।

ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : Madhkali Punjabi Var Kav da Lokdharai Adhyan

 

 


 

ਮੱਧਕਾਲ ਵਿਚ ਲੇਖਕ ਦੀ ਭੂਮਿਕਾ

ਲੇਖਕ ਅਤੇ ਲਿਖਤ ਦਾ ਸਮਾਜ-ਸਭਿਆਚਾਰ ਨਾਲ ਡੂੰਘਾ ਰਿਸ਼ਤਾ ਹੈ। ਕਾਰਣ ਇਹ ਹੈ ਕਿ ਗਿਆਨ ਅਤੇ ਅਨੁਭਵ ਦੇ ਧਰਾਤਲ ਉੱਤੇ ਹਰ ਲੇਖਕ ਆਪਣੇ ਵਿਰਸੇ ਅਤੇ ਵਰਤਮਾਨ ਨਾਲ ਜੁੜਿਆ ਹੁੰਦਾ ਹੈ ਅਤੇ ਓਸੇ ਤੋਂ ਹੀ ਪ੍ਰੇਰਿਤ ਜਾਂ ਪ੍ਰਭਾਵਿਤ ਹੁੰਦਾ ਹੈ। ਇਸੇ ਲਈ ਹਰ ਲਿਖਤ ਵਿਚੋਂ ਵੇਲੇ ਦੀ ਹਕੀਕਤ ਅਤੇ ਮਾਨਵੀ ਸਰੋਕਾਰਾਂ ਦੀ ਨੁਹਾਰ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਸਾਡੇ ਸਾਮ੍ਹਣੇ ਮਸਲਾ ਇਹ ਹੈ ਕਿ ਪੰਜਾਬ ਦੇ ਮੱਧਕਾਲੀਨ ਇਤਿਹਾਸਕ ਦੌਰ ਵਿਚ ਲੇਖਕ ਜਾਂ ਸਾਹਿਤਕਾਰ ਦੀ ਕੀ ਭੂਮਿਕਾ ਰਹੀ ਹੈ? ਅਤੇ ਉਸਨੇ ਚੇਤ-ਅਚੇਤੀ ਆਪਣੇ ਦੌਰ ਦੀਆਂ ਸਾਮਾਜਿਕ ਅਤੇ ਸਭਿਆਚਾਰਕ ਵੰਗਾਰਾਂ ਨਾਲ ਨਜਿਠਣ ਲਈ ਕਿਸ ਕਿਸਮ ਦੇ ਸਿਰਜਣਾਤਮਕ ਉਪਰਾਲੇ ਕੀਤੇ ਹਨ? ਇਨ੍ਹਾਂ ਪ੍ਰਸ਼ਨਾਂ ਦਾ ਭਰੋਸੇ ਯੋਗ ਉੱਤਰ ਤਲਾਸ਼ ਕਰਨ ਲਈ ਅਤੇ ਮੱਧਕਾਲੀ ਲੇਖਕ ਦੀ ਸਿਰਜਣਾਤਮਕ ਭੂਮਿਕਾ ਬਾਰੇ ਚਰਚਾ ਕਰਨ ਲਈ ਸੱਭ ਤੋਂ ਪਹਿਲਾਂ ਇਸ ਦੌਰ ਦੇ ਰਾਜਨੀਤਕ ਅਤੇ ਸਭਿਆਚਾਰਕ ਇਤਿਹਾਸ ਉੱਪਰ ਝਾਤ ਮਾਰਨੀ ਪਵੇਗੀ।

ਸਾਹਿਤ ਦੇ ਇਤਿਹਾਸਕਾਰਾਂ ਨੇ ਪੰਜਾਬੀ ਸਾਹਿਤ ਦਾ ਮੱਧਕਾਲ 11ਵੀਂ,12ਵੀਂ ਸਦੀ ਈਸਵੀ ਤੋਂ ਲੈ ਕੇ 19ਵੀਂ ਸਦੀ ਈਸਵੀ ਦੇ ਪਹਿਲੇ ਅੱਧ ਤਕ ਮਿਥਿਆ ਹੈ। ਇਸਦੀ ਸ਼ੁਰੂਆਤ ਪੰਜਾਬ ਵਿਚ ਇਸਲਾਮੀ ਹਕੂਮਤ ਦੀ ਸਥਾਪਤੀ ਨਾਲ ਹੁੰਦੀ ਹੈ ਅਤੇ ਅੰਤ ਅੰਗ੍ਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ  ਨਾਲ ਹੁੰਦਾ ਹੈ। ਉਨ੍ਹੀਂ ਸਦੀ ਈਸਵੀ ਦੇ ਪਹਿਲੇ ਅੱਧ ਵਿਚ ਮਹਾਰਜਾ ਰਣਜੀਤ ਸਿੰਘ ਦੇ ਤਕਰੀਬਨ ਪੰਜਾਹ ਵਰ੍ਹਿਆਂ ਦੇ ਸ਼ਾਸਣ ਨੂੰ ਛੱਡ ਕੇ ਪੰਜਾਬ ਦੇ ਵਸਨੀਕਾਂ ਲਈ ਇਹ ਸਮੁੱਚਾ ਸਮਾ ਧਾੜਵੀ ਹਮਲਿਆਂ, ਵਿਦੇਸ਼ੀ ਗ਼ੁਲਾਮੀ, ਰਾਜਨੀਤਕ ਉਥਲ-ਪੁਥਲ ਅਤੇ ਸਭਿਆਚਾਰਕ ਸੰਕਟ ਦਾ ਸਮਾ ਰਿਹਾ ਹੈ। ਭਾਵੇਂ ਅੱਠਵੀਂ ਸਦੀ ਈਸਵੀਂ ਦੇ ਆਰੰਭ ਵਿਚ ਹੀ ਮੁਹੰਮਦ ਬਿਨ ਕਾਸਿਮ ਨੇ ਅਰਬ ਵਲੋਂ ਸਿੰਧ ਉੱਤੇ ਹਮਲਾ ਕਰਕੇ ਇਸਲਾਮ ਦੇ ਭਾਰਤ ਵਿਚ ਪ੍ਰਵੇਸ਼ ਦਾ ਮੁੱਢ ਬੰਨ੍ਹ ਦਿੱਤਾ ਸੀ ਪਰ ਇਸਦੇ ਹਕੀਕੀ ਪ੍ਰਸਾਰ ਅਤੇ ਵਿਸਤਾਰ ਦਾ ਰਾਹ ਦਸਵੀਂ ਸਦੀ ਈਸਵੀ ਵਿਚ ਮਹਿਮੂਦ ਗ਼ਜ਼ਨਵੀ ਅਤੇ ਮੁਹੰਮਦ ਗ਼ੌਰੀ ਦੇ ਉਪੋਥਲੀ ਹਮਲਿਆਂ ਨੇ ਖੋਲ੍ਹਿਆ। ਪੰਜਾਬ ਅਤੇ ਭਾਰਤ ਵਿਚ ਪ੍ਰਵੇਸ਼ ਹੋਣ ਵਾਲਾ ਇਹ ਸਾਮੀ/ਇਸਲਾਮੀ ਸੱਭਿਆਚਾਰ ਇਥੋਂ ਦੇ ਆਰੀਆ-ਹਿੰਦੂ ਅਤੇ ਬੌਧ ਸੱਭਿਆਚਾਰ ਨਾਲੋਂ ਬਿਲਕੁਲ ਵੱਖਰਾ ਸੀ। ਕਈ ਮੁਸਲਿਮ ਹਾਕਮਾਂ ਨੇ ਆਪਣੀ ਕੱਟੜ ਮਜ਼੍ਹਬੀ ਨੀਤੀ ਦੇ ਤਹਿਤ ਗ਼ੈਰ-ਮੁਸਲਿਮ ਪਰਜਾ ਨੂੰ ਦਹਿਸ਼ਤ, ਦਮਨ ਅਤੇ ਵਿਤਕਰੇ ਦਾ ਸ਼ਿਕਾਰ ਬਣਾਇਆ। ਪਰ ਸਮਾ ਪਾਕੇ ਦੋਹਾਂ ਸੱਭਿਆਚਾਰਾਂ ਵਿਚਕਾਰ ਟਕਰਾਉ ਅਤੇ ਤਣਾਉ ਦਾ ਇਹ ਦੌਰ ਪਰਸਪਰ ਸੰਵਾਦ ਰਾਹੀਂ ਸਮਨਵੈ ਅਤੇ ਸੁਮੇਲ ਦੀ ਭਾਵਨਾ ਵਿਚ ਵਟਣ ਲੱਗਾ। ਇਸ ਦਿਸ਼ਾ ਵਿਚ ਸੰਤਾਂ, ਭਗਤਾਂ, ਸੂਫ਼ੀਆਂ ਅਤੇ ਗੁਰੂ-ਵਿਅਕਤੀਆਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ। ਇਨ੍ਹਾਂ ਧਰਮ-ਪ੍ਰਵਰਤਕਾਂ ਨੇ ਆਪਣੀ ਉਦਾਰ ਮਾਨਵਵਾਦੀ ਜੀਵਨ-ਦ੍ਰਿਸ਼ਟੀ ਅਤੇ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਰਾਹੀਂ ਮੱਧਕਾਲੀਨ ਭਾਰਤ ਵਿਚ ਸਭਿਆਚਾਰਕ ਜਾਗ੍ਰਿਤੀ ਦੀ ਇਕ ਅਜਿਹੀ ਵਿਆਪਕ ਲਹਿਰ ਨੂੰ ਜਨਮ ਦਿੱਤਾ ਜਿਸਨੇ ਭਿੰਨ-ਭਿੰਨ ਧਰਮ-ਸੰਪ੍ਰਦਾਵਾਂ, ਜਾਤ-ਬਰਾਦਰੀਆਂ ਅਤੇ ਵਰਗਾਂ ਵਿਚਕਾਰ ਸਾਂਝ ਅਤੇ ਸ਼ਾਂਤਮਈ ਸਹਿ-ਹੋਂਦ ਦਾ ਸੰਦੇਸ਼ ਸੰਚਾਰਿਤ ਕੀਤਾ।



ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : Madhkal Vich Lekhak Di Bhoomika

IMPACT OF MEDIA AND THE ISSUES OF CULTURAL IDENTITY

Dr. Ravinder Singh

In the present time media is playing an important role in our day-to-day life by controlling our minute decisions and interfering in every act of our livelihood. It would not be an overstatement that media is running our lives. However, it does not mean that media has become an unrestrained occurrence. There is no doubt that by keeping entirely irresponsible and consumerist interests in mind this Neo-Capitalist Medium has embarked on enormous changes in the history of mankind. When media is used for corrupt political practices and becomes an instrument of power for them, then common people has to face the brunt and it has been clearly witnessed in the last four-five decades. Electronic media has the potential of creating deeper impact as it is evident in the case of horrific 9/11 incidence. In fact, such an example of media’s role already exists in India that has given a new turn to history of India. If we look at the political developments in Punjab during the decades of 80’s and 90’s then we can easily locate many happenings that occurred because of the irresponsible or mis-used media. The coverage of a tragic event (assassination/slain body of Indira Gandhi) was broadcasted un-interruptedly on Government media at National level from 31st Oct to next couple of days in 1984. It had so much of impact in the North and East India that it changed the Indian history forever. . . .

ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ : 

IMPACT OF MEDIA AND THE ISSUES OF CULTURAL IDENTITY - Dr Ravinder Singh



Copyright 2011 Panjabi Alochana. All rights reserved.

Web Hosting

Turbify: My Services

Panjabi Alochana ਪੰਜਾਬੀ ਆਲੋਚਨਾ
New Delhi
India